Jalndhar IPS femaile officer: ਜਲੰਧਰ: ਸਾਲ 2014 ਤੱਕ, ਉਸਦਾ ਸੁਪਨਾ ਆਪਣੀ ਜ਼ਿੰਦਗੀ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨਾ ਸੀ ਪਰ ਉਹਨਾਂ ਦੇ ਪਿਤਾ ਦੀ ਗੰਭੀਰ ਬਿਮਾਰੀ ਦੇ ਕਾਰਨ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਸ਼੍ਰੀਮਤੀ ਵਤਸਲਾ ਗੁਪਤਾ ਨੇ ਆਪਣਾ ਸੁਪਨਾ ਤਿਆਗਿਆ ਅਤੇ ਭਾਰਤੀ ਪੁਲਿਸ ਸੇਵਾ(ਆਈ.ਪੀ.ਐਸ) ਦੀ ਚੋਣ ਕਰਕੇ ਸਮਾਜ ਦੀ ਸੇਵਾ ਵਿੱਚ ਜੁਟ ਗਈ ਹੈ। ਜਿਸ ਨਾਲ ਹਰ ਕੁੜੀ ਨੂੰ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਲੱਖਨਊ ਦੇ ਰਹਿਣ ਵਾਲੇ ਉੱਤਰ ਪ੍ਰਦੇਸ਼ ਸਰਕਾਰ ਦੇ ਸਿਵਲ ਇੰਜੀਨੀਅਰ ਦੀ ਵੱਡੀ ਧੀ, ਸ੍ਰੀਮਤੀ ਵਤਸਲਾ ਗੁਪਤਾ, ਵਾਤਾਵਰਣ ਅਤੇ ਬਾਇਓਟੈਕਨਾਲੌਜੀ ਵਿੱਚ ਡਾਕਟਰੇਟ ਦੀ ਡਿਗਰੀ ਲੇਣਾ ਚਾਹੁੰਦੀ ਸੀ, ਜਦੋਂ ਉਸ ਦੇ ਪਿਤਾ ਨੂੰ ਕੈਂਸਰ ਦਾ ਪਤਾ ਲੱਗਿਆ। ਇਸ ਮੁਸ਼ਕਲ ਦੀ ਘੜੀ ਵਿੱਚ ਸ਼੍ਰੀਮਤੀ ਵਤਸਲਾ ਗੁਪਤਾ ਨੇ ਆਪਣੀ ਮਾਂ ਅਤੇ ਛੋਟੀ ਭੈਣ ਨੂੰ ਮੁਸੀਬਤ ਵਿੱਚ ਦੇਖ ਕੇ ਬਹਾਦਰੀ ਦਿਖਾਈ ਅਤੇ ਇਸ ਚੁਣੌਤੀ ਦਾ ਸਾਹਮਣਾ ਕੀਤਾ। ਜਦ ਉਹਨਾਂ ਦੀ ਮਾਤਾ ਜੀ ਲਗਭਗ ਛੇ ਮਹੀਨਿਆਂ ਲਈ ਹਸਪਤਾਲ ਵਿੱਚ ਦਾਖਲ ਉਹਨਾਂ ਦੇ ਪਿਤਾ ਦੀ ਦੇਖਭਾਲ ਲਈ ਮੁੰਬਈ ਚਲੀ ਗਈ ਤਕ ਸ਼੍ਰੀਮਤੀ ਵਤਸਲਾ ਗੁਪਤਾ ਨੇ ਆਪਣੇ ਘਰ ਅਤੇ ਕਾਲਜ ਜਾਣ ਵਾਲੀ ਭੈਣ ਦੀ ਦੇਖਭਾਲ ਲਈ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਦੇ ਆਪਣੇ ਸੁਪਨੇ ਨੂੰ ਛੱਡ ਦਿੱਤਾ।
ਪਰ ਉਹਨਾਂ ਦੇ ਪਿਤਾ ਦੇ ਜੂਨ 2014 ਵਿੱਚ ਘਰ ਪਰਤਣ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਸ਼੍ਰੀਮਤੀ ਵਤਸਲਾ ਗੁਪਤਾ ਵਿੱਚ ਸਸ਼ਕਤੀਕਰਨ ਅਤੇ ਸਵੈ-ਨਿਰਭਰਤਾ ਦੇ ਸੁਪਨੇ ਨੂੰ ਫਿਰ ਤੋਂ ਜਗਾਇਆ, ਜਿਸ ਕਾਰਨ ਉਸਨੇ ਸਿਵਲ ਸੇਵਾ ਪ੍ਰੀਖਿਆ ਨੂੰ ਪਾਸ ਕਰਨ ਦਾ ਫੈਸਲਾ ਕੀਤਾ ਅਤੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਪਿਤਾ ਦੇ ਇਲਾਜ ਦੌਰਾਨ ਪਰਿਵਾਰ ਵਲੋਂ ਸਹੇ ਗਏ ਭਾਰੀ ਮਾਨਸਿਕ ਸਦਮੇ ਅਤੇ ਪ੍ਰੇਸ਼ਾਨੀ ‘ਤੇ ਜਿੱਤ ਪਾਉਂਦਿਆਂ, ਆਈ.ਪੀ.ਐਸ ਅਧਿਕਾਰੀ ਨੇ ਫਿਰ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਮਜਬੂਤ ਕੀਤਾ ਅਤੇ ਜਿਸ ਦੇ ਸਦਕਾ ਉਹਨਾਂ ਸਿਵਲ ਸਰਵਿਸਿਜ਼ ਦੀ 2015 ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਪਰਿਵਾਰ ਦੇ ਸਮਰਥਨ ਖਾਸ ਕਰਕੇ ਪਿਤਾ ਵਲੋਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ, ਆਈ.ਪੀ.ਐਸ ਅਧਿਕਾਰੀ ਨੂੰ ਇਹ ਮੁਕਾਮ ਹਾਸਲ ਕਰਨ ਵਿੱਚ ਸਹਾਇਤਾ ਕੀਤੀ ਅਤੇ ਏ.ਡੀ.ਸੀ.ਪੀ-1 ਵਤਸਲਾ ਗੁਪਤਾ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਆਪਣੇ ਸਾਰੀਆਂ ਰੁਕਾਵਟਾਂ ਨੂੰ ਖਤਮ ਕਰਦਿਆਂ ਦੁਨੀਆਂ ਨੂੰ ਸਾਬਤ ਕਰ ਦਿੱਤਾ ਕਿ ਅਸੰਭਵ ਸ਼ਬਦ ਨਹੀਂ ਸੀ ਉਸਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਹੈ।
ਏ.ਡੀ.ਸੀ.ਪੀ-1 ਵਤਸਲਾ ਗੁਪਤਾ ਪੰਜਾਬ ਕੇਡਰ ਦੀ ਸੇਵਾ ਵਿੱਚ ਆਉਣ ਤੋਂ ਬਾਅਦ, ਰਾਜ ਸਰਕਾਰ ਦੁਆਰਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ 1 ਦੇ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ, ਰੋਪੜ, ਖਮਾਣੋ (ਫਤਹਿਗੜ੍ਹ ਸਾਹਿਬ), ਨਕੋਦਰ (ਜਲੰਧਰ ਦਿਹਾਤੀ) ਵਿਖੇ ਸੇਵਾ ਨਿਭਾਈ ਹੈ। ਇਹ ਇਮਾਨਦਾਰ ਅਧਿਕਾਰੀ , ਜੋ ਸਾਰੇ ਮੁੱਦਿਆਂ ਨੂੰ ਨਿਯਮਾਂ ਅਨੁਸਾਰ ਹਲ ਕਰਨ ਲਈ ਜਾਣੀ ਜਾਂਦੀ ਹੈ ਅਤੇ ਆਪਣੀ ਸ਼ਾਨਦਾਰ ਸੇਵਾਵਾਂ ਕਰਕੇ ਇਹਨਾਂ ਪੰਜਾਬ ਪੁਲਿਸ ਵਿੱਚ ਆਪਣੀ ਖਾਸ ਪਹਿਚਾਣ ਬਣਾਈ ਹੈ। ਉਹਨਾਂ ਕਿਹਾ ਕਿ ਪੰਜਾਬ ਕੇਡਰ ਦਾ ਹਿੱਸਾ ਬਣਨਾ ਉਸ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਪੜ੍ਹਿਆ-ਲਿਖਿਆ ਅਤੇ ਸ਼ਕਤੀਸ਼ਾਲੀ ਲੜਕੀਆਂ ਦੀ ਬੁਨਆਦੀ ਲੋੜ ਹੈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ -1 ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਿੱਖਿਆ ਸਮਾਜ ਵਿੱਚ ਹਰ ਲੜਕੀ ਦੀ ਕਿਸਮਤ ਨੂੰ ਬਦਲਣ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਉਹਨਾਂ ਕਿਹਾ ਕਿ ਸਾਰੀਆਂ ਕੁੜੀਆਂ ਨੂੰ ਇਕ ਬੁਨਿਆਦੀ ਨਿਯਮ ਸਮਝਣਾ ਚਾਹੀਦਾ ਹੈ ਕਿ ਦਿੜ੍ਰ ਨਿਸ਼ਚੇਹ ਅਤੇ ਲਗਨ ਦਾ ਫਲ ਹਮੇਸ਼ਾ ਮਿਲਦਾ ਹੈ ਅਤੇ ਇਹ ਵੀ ਕਿਹਾ ਕਿ ਲੜਕੀਆਂ ਨੂੰ ਵੱਡੇ ਸੁਪਨੇ ਰੱਖਣੇ ਚਾਹੀਦੇ ਹਨ, ਆਪਣਾ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਰਮਾਤਮਾ ਨੇ ਲੜਕੀਆਂ ਨੂੰ ਸਖਤ ਮਿਹਨਤ ਨਾਲ ਦੁਨੀਆਂ ਨੂੰ ਜਿੱਤਣ ਲਈ ਅਸੀਸ ਦਿੱਤੀ ਹੈ ਅਤੇ ਕਿਹਾ ਕਿ ਇਕ ਵਾਰ ਜਦੋਂ ਉਹ ਆਪਣਾ ਮਨ ਬਣਾ ਲੈਂਦੇ ਹਨ ਤਾਂ ਉਹ ਆਸਮਾਨ ਨੂੰ ਵੀ ਛੂ ਸਕਦੀਆਂ ਹਨ।