Lance Naik Mangal Singh: ਜਲੰਧਰ ਦੇ ਦਾਤਾਰ ਨਗਰ ਦੀ 75 ਸਾਲਾਂ ਸੱਤਿਆ ਦੇਵੀ ਦੀ ਕਹਾਣੀ ਆਮ ਮਹਿਲਾਵਾਂ ਲਈ ਇੱਕ ਮਿਸਾਲ ਹੈ । ਉਨ੍ਹਾਂ ਦੇ ਪਤੀ ਮੰਗਲ ਸਿੰਘ 1971 ਦੀ ਲੜਾਈ ਵਿੱਚ ਲਾਪਤਾ ਹੋ ਗਏ ਸੀ ਅਤੇ ਬਾਅਦ ਵਿੱਚ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਉਸ ਸਮੇਂ ਮੰਗਲ ਸਿਰਫ 27 ਸਾਲਾਂ ਦੇ ਸੀ। ਸੱਤਿਆ ਦੀ ਗੋਦ ਵਿੱਚ ਦੋ ਪੁੱਤਰ ਸਨ । ਉਸ ਸਮੇਂ ਤੋਂ ਸੱਤਿਆ ਨੇ ਆਪਣੇ ਪਤੀ ਦੀ ਉਡੀਕ ਵਿੱਚ ਕਈ ਦਹਾਕੇ ਗੁਜ਼ਾਰ ਦਿੱਤੇ, ਪਰ ਵਿਦੇਸ਼ ਮੰਤਰੀ ਵੱਲੋਂ ਮਿਲੀ ਇੱਕ ਪੱਤਰ ਨੇ ਉਸਦੀ ਉਮੀਦ ਨੂੰ ਮੁੜ ਜੀਵਿਤ ਕਰ ਦਿੱਤਾ।
ਦਰਅਸਲ, ਸੱਤਿਆ ਦੇ ਪਤੀ ਮੰਗਲ ਸਿੰਘ 1962 ਦੇ ਆਸ-ਪਾਸ ਅਤੇ ਭਾਰਤੀ ਫੌਜ ਵਿੱਚ ਭਰਤੀ ਹੋਏ ਸੀ। 1971 ਵਿੱਚ ਲਾਂਸ ਨਾਇਕ ਮੰਗਲ ਸਿੰਘ ਨੂੰ ਰਾਂਚੀ ਤੋਂ ਕੋਲਕਾਤਾ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਅਤੇ ਬੰਗਲਾਦੇਸ਼ ਦੇ ਮੋਰਚੇ ‘ਤੇ ਉਨ੍ਹਾਂ ਦੀ ਡਿਊਟੀ ਲੱਗ ਗਈ । ਕੁਝ ਦਿਨਾਂ ਬਾਅਦ ਸੈਨਾ ਵੱਲੋਂ ਇੱਕ ਤਾਰ ਆਈ ਕਿ ਬੰਗਲਾਦੇਸ਼ ਵਿੱਚ ਫੌਜਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਅਤੇ ਮੰਗਲ ਸਿੰਘ ਸਣੇ ਸਾਰੇ ਫੌਜੀ ਮਾਰੇ ਗਏ।
ਉਸ ਤੋਂ ਬਾਅਦ ਹੀ ਸੱਤਿਆ ਆਪਣੇ ਪਤੀ ਦੀ ਵਾਪਸੀ ਦੀ ਉਡੀਕ ਕਰ ਰਹੀ ਸੀ। ਉਨ੍ਹਾਂ ਨੇ ਰਿਹਾਈ ਲਈ ਜ਼ੋਰ ਲਗਾਇਆ ਪਰ ਕੋਈ ਸਹਾਇਤਾ ਨਹੀਂ ਮਿਲ ਸਕੀ । ਸੱਤਿਆ ਦੇਵੀ ਨੇ ਬੱਚਿਆਂ ਦੇ ਪਾਲਣ ਦੇ ਨਾਲ ਆਪਣੇ ਪਤੀ ਦੇ ਇੰਤਜ਼ਾਰ ਦੀ ਉਮੀਦ ਨਹੀਂ ਛੱਡੀ । ਭਾਰਤ ਸਰਕਾਰ ਨੂੰ ਕਈ ਪੱਤਰ ਭੇਜਣ ਦੇ ਕਈ ਸਾਲਾਂ ਬਾਅਦ ਉਨ੍ਹਾਂ ਦੀ ਕੋਸ਼ਿਸ਼ ਰੰਗ ਲਿਆਈ । ਹੁਣ 49 ਸਾਲਾਂ ਬਾਅਦ ਪਿਛਲੇ ਹਫ਼ਤੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰਾਲੇ ਦੇ ਦਫਤਰ ਵੱਲੋਂ ਪੱਤਰ ਭੇਜ ਕੇ ਸੱਤਿਆ ਨੂੰ ਉਸਦੇ ਪਤੀ ਦੇ ਜ਼ਿੰਦਾ ਹੋਣ ਬਾਰੇ ਦੱਸਿਆ ਗਿਆ ।
ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ । ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਂਦੀ ਜਾਵੇਗੀ । ਦੱਸ ਦੇਈਏ ਕਿ ਸੱਤਿਆ ਅਤੇ ਉਸ ਦੇ ਦੋਵੇਂ ਬੇਟੇ ਪਿਛਲੇ 49 ਸਾਲਾਂ ਤੋਂ ਮੰਗਲ ਨੂੰ ਦੇਖਣ ਦੀ ਉਡੀਕ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਵਾਪਸ ਆ ਜਾਣਗੇ ਅਤੇ ਉਨ੍ਹਾਂ ਨੇ ਇਸ ਦੇ ਲਈ ਸਰਕਾਰ ਨੂੰ ਵੀ ਅਪੀਲ ਕੀਤੀ ਹੈ।
ਇਹ ਵੀ ਦੇਖੋ: ਕਿਸਾਨ ਅੰਦੋਲਨ ਦੇ 21ਵੇਂ ਦਿਨ, ਮੰਚ ਤੋਂ ਸੁਣੋ ਧਾਕੜ ਤਕਰੀਰਾਂ