Theft from Peer’s Dargah: ਜਲੰਧਰ ਦੇ ਕਾਂਸ਼ੀ ਨਗਰ ਸਥਿਤ ਪੀਰ ਬਾਬਾ ਦੀ ਦਰਗਾਹ ਵਿੱਚੋਂ ਚੋਰ ਵੱਲੋਂ ਦਰਗਾਹ ਅੰਦਰ ਪਈ ਗੋਲਕ ਨੂੰ ਹੀ ਚੁਰਾ ਕੇ ਲੈ ਗਿਆ ਅਤੇ ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਲੰਧਰ ਵੈਸਟ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਪਰ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਜੋ ਕਿ ਇਕ ਸਵਾਲੀਆ ਨਿਸ਼ਾਨ ਜਲੰਧਰ ਵੈਸਟ ਦੀ ਪੁਲਿਸ ‘ਤੇ ਵੀ ਖੜ੍ਹਾ ਹੁੰਦਾ ਹੈ। ਅੱਜ ਜੇਠੇ ਵੀਰਵਾਰ ਜਿੱਥੇ ਸਭ ਲੋਕ ਅੱਜ ਦੇ ਦਿਨ ਦਰਗਾਹਾਂ ਵਿੱਚ ਜਾ ਕੇ ਮੱਥਾ ਟੇਕ ਕੇ ਮੰਨਤਾਂ ਮੰਗਦੇ ਹਨ। ਉੱਥੇ ਹੀ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।
ਜਿਥੇ ਕਿ ਚੋਰ ਦਰਗਾਹ ਦੀ ਗੋਲਕ ਚੁੱਕ ਕੇ ਲੈ ਗਿਆ। ਇਸ ਗੱਲ ਦਾ ਪਤਾ ਸੇਵਾਦਾਰਾਂ ਨੂੰ ਉਦੋਂ ਲੱਗਿਆ ਜਦੋਂ ਉਨ੍ਹਾਂ ਨੇ ਅੱਜ ਜੇਠੇ ਵੀਰਵਾਰ ਦੇ ਚੱਲਦੇ ਸਵੇਰੇ ਆ ਕੇ ਦਰਗਾਹ ਦੀ ਸਫ਼ਾਈ ਕਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਦਰਗਾਹ ਵਿਚ ਗੋਲਕ ਮੌਜੂਦ ਨਹੀਂ ਸੀ । ਜਿਸ ਤੋਂ ਬਾਅਦ ਉੱਥੇ ਦੇ ਸੀਸੀਟੀਵੀ ਦੇਖੇ ਗਏ ਤੇ ਚੋਰ ਚੋਰੀ ਕਰਦਾ ਸਾਫ਼ ਨਜ਼ਰ ਆ ਰਿਹਾ ਸੀ। ਫਿਲਹਾਲ ਇਸ ਸੰਬੰਧੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਰਗਾਹ ਦੇ ਸੇਵਾਦਾਰ ਰਵੀਪਾਲ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲੀਸ ਵੱਲੋਂ ਜਾਂਚ ਪਡ਼ਤਾਲ ਕਰ ਕਾਰਵਾਈ ਕੀਤੀ ਜਾ ਰਹੀ ਹੈ।