ਨਵਾਂਸ਼ਹਿਰ: ਪੰਜਾਬ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਲਗਵਾਈ ਜੋਰਾਂ ਉੱਤੇ ਹੈ । ਪਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬਿਜਲੀ 8 ਘੰਟਿਆਂ ਦੀ ਥਾਂ ਸਿਰਫ 2 ਘੰਟੇ ਜਾ ਢਾਈ ਘੰਟੇ ਹੀ ਬਿਜਲੀ ਦਿੱਤੀ ਜਾਂਦੀ ਹੈ। ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਨਾ ਹੋਣ ਕਰਕੇ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੰਢੇਰਾਂ ਦੇ ਇੱਕ ਕਿਸਾਨ ਨੇ ਝੋਨੇ ਦੀ ਲਗਾਈ ਫਸਲ ਲਈ ਪੂਰੀ ਬਿਜਲੀ ਨਾ ਮਿਲਣ ਕਰਕੇ ਆਪਣੇ ਖੇਤਾਂ ਵਿਚ ਲਗਾਏ ਝੋਨੇ ਦੀ ਫਸਲ ਨੂੰ ਆਪਣੇਂ ਨਾਲ ਵਾਹ ਕੇ ਨਸ਼ਟ ਕਰ ਦਿੱਤਾ ਹੈ।
ਜਿਸਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਉਕਤ ਕਿਸਾਨ ਨੇ ਦੱਸਿਆ ਕਿ ਜਦੋਂ ਦੀ ਉਸਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਬੀਜੀ ਹੈ ਉਦੋਂ ਤੋਂ ਸਰਕਾਰ ਵਲੋਂ ਨਿਰੰਤਰ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਕਿਸਾਨਾਂ ਨੂੰ ਬਿਜਲੀ ਸਿਰਫ 2 ਜਾਂ ਢਾਈ ਘੰਟੇ ਸਾਰੇ ਦਿਨ ਦਿੱਤੀ ਜਾਂਦੀ ਹੈ ਇਸ ਕਰਕੇ ਉਸਨੇ ਲਗਾਈ ਝੋਨੇ ਦੀ ਫਸਲ ਖੁੱਦ ਆਪਣੇ ਟਰੈਕਟਰ ਨਾਲ ਵਾਹ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਉਸਦਾ ਕਰੀਬ 25 ਤੋਂ 30 ਹਜਾਰ ਦਾ ਨੁਕਸਾਨ ਹੋ ਗਿਆ।