ਸਵੇਰੇ ਤੜਕਸਾਰ ਨਵਾਂਸ਼ਹਿਰ ਵਿਖੇ ਹੋਏ ਬਲਾਸਟ ਨਾਲ ਪੂਰਾ ਮੁਹੱਲਾ ਤ੍ਰਭਕ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਲਗਭਗ ਚਾਰ ਵਜੇ ਦੇ ਕਰੀਬ ਰਾਜਾ ਮੁਹੱਲਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਘਰ ਜ਼ਬਰਦਸਤ ਬਲਾਸਟ ਹੋਇਆ ਜਿਸ ਨੂੰ ਦੇਖ ਕੇ ਮੁਹੱਲੇ ਦੇ ਵਿੱਚ ਹਾਹਾਕਾਰ ਮੱਚ ਗਈ
ਪਰਿਵਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋਇਆ ਹੈ ਕਿਉਂਕਿ ਚੰਗਾ ਭਲਾ ਸੁੱਤਾ ਪਰਿਵਾਰ ਸਵੇਰੇ ਤਬਾਹੀ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ ਅਤੇ ਗੱਲਾਂ ਬਣਨ ਲੱਗ ਪਈਆਂ ਕਿ ਸ਼ਾਇਦ ਕੋਈ ਘਰ ਵਿੱਚ ਭੂਤ ਪ੍ਰੇਤ ਆ ਗਿਆ ਹੈ। ਪਰ ਵਜ੍ਹਾ ਕੋਈ ਹੋਰ ਸੀ ਪਰਿਵਾਰਕ ਮੈਂਬਰਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਬਲਾਸਟ ਕਿਸ ਤਰ੍ਹਾਂ ਹੋਇਆ ਘਰ ਦੀ ਹਾਲਤ ਦੇਖ ਕੇ ਇੰਝ ਤਰ੍ਹਾਂ ਇੰਜ ਜਾਪ ਰਿਹਾ ਸੀ ਕਿ ਸ਼ਾਇਦ ਕੋਈ ਬੰਬ ਬਲਾਸਟ ਹੋਇਆ ਹੈ । ਨਵਾਂਸ਼ਹਿਰ ਪੁਲਿਸ ਨੇ ਜਾਂਚ ਦੌਰਾਨ ਇਹ ਪਾਇਆ ਕਿ ਘਰ ਵਿਚ ਗੈਸ ਲੀਕ ਹੋਣ ਦੇ ਕਾਰਨ ਇਹ ਬਲਾਸਟ ਹੋਇਆ ਹੈ ਪਰ ਇਹ ਗੱਲ ਪੁਲੀਸ ਦੀ ਸਹੀ ਨਹੀਂ ਜਾਪਦੀ ਕਿਉਂਕਿ ਘਰ ਦੇ ਹਾਲਾਤ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਗੈਸ ਲੀਕ ਦੇ ਨਾਲ ਹੋਇਆ ਧਮਾਕਾ ਹੈ । ਸਿਲੰਡਰ ਫਟਿਆ ਨਹੀਂ ਬਲਕਿ ਸਿਲੰਡਰ ਥੱਲਿਓਂ ਲੀਕ ਕਿਹਾ ਜਾ ਰਿਹਾ ਹੈ । ਗੈਸ ਲੀਕ ਦਾ ਬਹਾਨਾ ਬਣਾ ਕੇ ਨਵਾਂਸ਼ਹਿਰ ਪੁਲੀਸ ਆਪਣੇ ਆਪ ਦਾ ਬਚਾਅ ਕਰ ਰਹੀ ਹੈ ਜਦ ਕਿ ਗੈਸ ਲੀਕ ਹੋਣ ਨਾਲ ਕਿਸੇ ਦੇ ਘਰ ਦੇ ਦਰਵਾਜ਼ੇ ਗੇਟ ਅਤੇ ਮਕਾਨ ਦੀਆਂ ਛੱਤਾਂ ਨਹੀਂ ਉੱਡ ਜਾਂਦੀਆਂ ਇਹ ਕੋਈ ਗੈਸ ਦਾ ਬਲਾਸਟ ਨਹੀਂ ਵਜ੍ਹਾ ਕੋਈ ਹੋਰ ਜਾਪਦੀ ਹੈ।