72 ਘੰਟਿਆ ਵਿਚ ਸੁਲਜਾਇਆ ਕੇਸ ਪੁਲਿਸ ਵੱਲੋ ਦੋ ਦੋਸ਼ੀਆਂ ਵਿੱਚੋ ਇਕ ਦੋਸ਼ੀ ਕਾਬੂ ਕਰ ਲਿਆ ਗਿਆ ਹੈ ਜਦ ਕੇ ਇਕ ਦੋਸ਼ੀ ਫਰਾਰ ਦੱਸਿਆ ਜਾ ਰਹਾ ਹੈ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ‘ਚ ਇਕ ਬਜ਼ੁਰਗ ਔਰਤ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਬਜ਼ੁਰਗ ਔਰਤ ਦਾ ਗਲਾਂ ਘੁੱਟ ਕੇ ਮੌਤ ਦੇ ਘੱਟ ਉਤਾਰ ਦਿਤਾ ਸੀ। ਜਿਸ ਵਿਚ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋ ਕਤਲ ਦਾ ਮਾਮਲਾ ਸੁਲਜਾ ਕੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਸੁਲਤਾਨਪੁਰ ਲੋਧੀ ਦੀ ਇਕ ਕਰੀਬ 70 ਸਾਲਾ ਬਜ਼ੁਰਗ ਮਹਿਲਾ ਜੋ ਪਿੱਛਲੇ ਦਿਨੀ ਸ਼ਰਾਰਤੀ ਅਨਸਰਾਂ ਵੱਲੋ ਸ਼ਨਾਖ਼ਤ ਸਰੋਜ ਕੁਮਾਰੀ ਵਾਸੀ ਸਥਾਨਕ ਮੁਹੱਲਾ ਧੀਰਾ ਵਜੋਂ ਮੌਤ ਹੋ ਗਈ ਸੀ । ਜੌ ਕਿ 10-12 ਸਾਲ ਪਹਿਲਾਂ ਸਿਹਤ ਵਿਭਾਗ ਵਿੱਚ ਰਿਟਾਇਰਡ ਹੋਏ ਸਨ ਅਤੇ ਫਿਲਹਾਲ ਆਪਣੇ ਘਰ ਵਿਚ ਬਿਲਕੁਲ ਇਕੱਲੇ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਉਨ੍ਹਾਂ ਦੇ ਘਰ ਵਿੱਚ ਕੰਮ ਕਰਨ ਵਾਲੀ ਪੁੱਜੀ ਜਿਸ ਵੱਲੋ ਦਰਵਾਜ਼ਾ ਖੜਕਾਇਆ ਪ੍ਰੰਤੂ ਤਾਂ ਬਜ਼ੁਰਗ ਮਹਿਲਾ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਅਤੇ ਨਾ ਹੀ ਅਵਾਜ਼ ਦੇ ਕੇ ਜਵਾਬ ਦਿਤਾ ਗਿਆ। ਅਤੇ ਕੰਮ ਕਰਨ ਵਾਲੀ ਔਰਤ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪੁਲਿਸ ਨੇ ਛਾਣਬਿਣ ਕਰ ਕੇ ਅੱਜ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।