Drone spotted again : ਅੰਮ੍ਰਿਤਸਰ : ਪਾਕਿਸਤਾਨ ਆਪਣੀਆਂ ਨਾਪਾਕਿ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਭਾਰਤ-ਪਾਕਿਸਤਾਨ ਸਰਹੱਦ ‘ਚ ਦੇਰ ਰਾਤ ਫਿਰ ਤੋਂ ਡ੍ਰੋਨ ਦੇਖਿਆ ਗਿਆ। ਜਿਲ੍ਹੇ ਦੇ ਰਮਦਾਸ ਥਾਣਾ ਅਧੀਨ ਕੋਟ ਰਜਾਦਾ ਵਿਖੇ ਮੰਗਲਵਾਰ ਦੀ ਅੱਧੀ ਰਾਤ ਫਿਰ ਤੋਂ ਇੱਕ ਡ੍ਰੋਨ ਦੇਖਿਆ ਗਿਆ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰਕੇ ਭਜਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ਖੇਤਰ ‘ਚ ਕੋਟ ਰਜਾਦਾ ‘ਚ ਬਾਰਡਰ ਆਬਜ਼ਰਵਿੰਗ ਪੋਸਟ ‘ਤੇ ਮੰਗਲਵਾਰ ਦੀ ਦੇਰ ਰਾਤ ਡ੍ਰੋਨ ਦੀ ਆਵਾਜ਼ ਸੁਣੀ ਗਈ। ਇਸ ਤੋਂ ਬਾਅਦ BSF ਜਵਾਨਾਂ ਨੇ ਡ੍ਰੋਨ ਵੱਲ ਫਾਇਰਿੰਗ ਕੀਤੀ। ਡ੍ਰੋਨ ਪਾਕਿਸਤਾਨ ਵੱਲ ਭੱਜ ਗਿਆ। ਬੀ. ਐੱਸ. ਐੱਫ. ਦੇ ਜਵਾਨਾਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਬੁੱਧਵਾਰ ਦੀ ਸਵੇਰੇ ਸਰਚ ਮੁਹਿੰਮ ਚਲਾਈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸੋਮਵਾਰ ਦੀ ਅੱਧੀ ਰਾਤ ਵੀ ਡ੍ਰੋਨ ਦੀ ਆਵਾਜ਼ ਸੁਣੀ ਗਈ ਸੀ ਪਰ ਧੁੰਨਦ ਕਾਰਨ ਜਵਾਨਾਂ ਨੂੰ ਉਹ ਦਿਖਾਈ ਨਹੀਂ ਦਿੱਤਾ। ਉਸ ਨੂੰ ਡੇਗਣ ਲਈ 70 ਰਾਊਂਡ ਫਾਇਰ ਵੀ ਕੀਤੇ ਗਏ ਸਨ। ਅਜਨਾਲਾ ਸੈਕਟਰ ਦੇ ਕੋਟ ਰਜਾਤਾ ਸਥਿਤ ਬਾਰਡਰ ਆਬਜ਼ਰਵਿੰਗ ਪੋਸਟ ਖੇਤਰ ‘ਚ ਹੀ ਸੋਮਵਾਰ ਰਾਤ 1 ਵਜੇ ਪਾਕਿਸਤਾਨੀ ਡ੍ਰੋਨ ਵੜ ਗਿਆ ਸੀ।
ਬੀ. ਐੱਸ. ਐੱਫ. ਦੀ 73 ਬਟਾਲੀਅਨ ਦੇ ਜਵਾਨ ਸੋਮਵਾਰ ਦੀ ਰਾਤ 1 ਵਜੇ ਕੰਢੇਦਾਰ ਤਾਰ ਕੋਲ ਰਮਦਾਸ ਥਾਣਾ ਅਧੀਨ ਪੈਂਦੀ ਬੀ. ਓ. ਪੀ. ਕੋਰਟ ਰਜਾਦਾ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਧੁੰਦ ਦਰਮਿਆਨ ਜਵਾਨਾਂ ਨੇ ਹਵਾ ‘ਚ ਡ੍ਰੋਨ ਦੀ ਆਵਾਜ਼ ਸੁਣੀ। ਡ੍ਰੋਨ ਨੂੰ ਹੇਠਾਂ ਡੇਗਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਪਰ ਰਾਤ ਦੇ ਹਨੇਰੇ ‘ਚ ਡ੍ਰੋਨ ਚੱਕਰ ਕੱਟਦਾ ਹੋਇਆ ਪਾਕਿਸਤਾਨ ਵੱਲ ਮੁੜ ਗਿਆ। ਬੀ. ਐੱਸ. ਐੱਫ. ਨੇ ਸ਼ੰਕਾ ਪ੍ਰਗਟਾਈ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਰਾਤ ਦੇ ਹਨੇਰੇ ‘ਚ ਭਾਰਤੀ ਖੇਤਰ ‘ਚ ਹਥਿਆਰਾਂ ਦੀ ਖੇਪ ਡੇਗੀ ਹੈ।
ਇਹ ਵੀ ਪੜ੍ਹੋ : ਸਾਡਾ ਇਤਿਹਾਸ ਗਵਾਹ ਹੈ, ਅਸੀਂ ਜਿੱਤੇ ਬਿਨਾਂ ਵਾਪਸ ਨੀ ਮੁੜਦੇ