ਖੰਨਾ ‘ਚ ਚੋਰ ਦੀ ਸ਼ਰੇਆਮ ਪਰੇਡ ਕੀਤੀ ਗਈ। ਇਹ ਚੋਰ ਸਿਵਲ ਹਸਪਤਾਲ ਤੋਂ ਮਹਿਲਾ ਡਾਕਟਰ ਦਾ ਪਰਸ ਲੈ ਕੇ ਫਰਾਰ ਹੋ ਗਿਆ ਸੀ। ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਲੱਭ ਲਿਆ ਅਤੇ ਚੋਰ ਨੂੰ ਚੋਰੀ ਵਾਲੀ ਥਾਂ ‘ਤੇ ਲਿਆ ਕੇ ਉਸ ਦੀ ਛਿੱਤਰ ਪਰੇਡ ਕੀਤੀ। ਇਸ ਦੌਰਾਨ ਚੋਰ ਦੀ ਜੇਬ ਵਿੱਚੋਂ ਇੱਕ ਸਰਿੰਜ ਅਤੇ ਹੋਰ ਨਸ਼ੀਲਾ ਸਮਾਨ ਨਿਕਲਿਆ। ਇਹ ਨੌਜਵਾਨ ਸੇਵਾਮੁਕਤ ਥਾਣੇਦਾਰ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਬਾਅਦ ਵਿੱਚ ਇਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਮਹਿਲਾ ਡਾਕਟਰ ਨੇ ਸਬੰਧਤ ਥਾਣੇ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ।
ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾ: ਅਮਨ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ ਅਤੇ ਇਸੇ ਦੌਰਾਨ ਇਕ ਨੌਜਵਾਨ ਡਾਕਟਰ ਦੇ ਕਮਰੇ ‘ਚੋਂ ਉਸ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਡਾਕਟਰ ਅਮਨ ਨੇ ਕਮਰੇ ਵਿੱਚੋਂ ਪਰਸ ਗਾਇਬ ਪਾਇਆ ਤਾਂ ਸਿਵਲ ਹਸਪਤਾਲ ਦੇ ਕੈਮਰਿਆਂ ਦੀ ਡੀ.ਵੀ.ਆਰ. ਚੈੱਕ ਕੀਤਾ ਗਿਆ। ਉਸ ‘ਚ ਇਕ ਨੌਜਵਾਨ ਡਾਕਟਰ ਦੇ ਕਮਰੇ ‘ਚੋਂ ਪਰਸ ਲੈ ਕੇ ਭੱਜਦਾ ਦੇਖਿਆ ਗਿਆ। ਇੱਕ ਵਿਅਕਤੀ ਨੇ ਇਸ ਨੌਜਵਾਨ ਨੂੰ ਪਛਾਣ ਲਿਆ ਕਿ ਉਹ ਸਿਵਲ ਹਸਪਤਾਲ ਵਿੱਚ ਆਉਂਦਾ-ਜਾਂਦਾ ਰਹਿੰਦਾ ਹੈ ਅਤੇ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹ.ਥਿਆ.ਰ ਤ.ਸਕਰੀ ਰੈਕੇਟ ਦਾ ਪਰਦਾਫਾਸ਼, 3 ਤ.ਸਕਰਾਂ ਨੂੰ ਕੀਤਾ ਗ੍ਰਿਫਤਾਰ
ਲੋਕਾਂ ਵੱਲੋਂ ਜਦੋਂ ਚੋਰ ਦੀ ਭਾਲ ਕੀਤੀ ਗਈ ਤਾਂਤਾਂ ਇਹ ਚੋਰ ਸ਼ਹਿਰ ਵਿੱਚ ਫੜਿਆ ਗਿਆ। ਦੱਸਿਆ ਜਾ ਰਿਹਾ ਹੈ ਚੋਰ ਉਥੋਂ ਨਸ਼ਾ ਲੈਣ ਗਿਆ ਸੀ। ਲੋਕਾਂ ਨੇ ਉਸ ਨੂੰ ਫੜ ਕੇ ਮਹਿਲਾ ਡਾਕਟਰ ਦਾ ਪਰਸ ਬਰਾਮਦ ਕਰ ਲਿਆ। ਇਸ ਚੋਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਕੁੱਟਿਆ ਗਿਆ। ਜਿਵੇਂ ਹੀ ਸਿਟੀ ਥਾਣਾ 2 ਦੀ ਪੁਲਿਸ ਨੂੰ ਲੋਕਾਂ ਵੱਲੋਂ ਚੋਰ ਦੀ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਤਾਂ ਉਥੋਂ ਦੀ ਟੀਮ ਤੁਰੰਤ ਸਿਵਲ ਹਸਪਤਾਲ ਪਹੁੰਚੀ। ਪੁਲਿਸ ਨੇ ਉਥੋਂ ਚੋਰ ਨੂੰ ਹਿਰਾਸਤ ‘ਚ ਲੈ ਲਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: