ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਤਸਕਰ ਦੇ ਪਿੰਡ ਵਿੱਚ ਸੀਮਾ ਸੁਰੱਖਿਆ ਬਲ ਨੇ ਪੁਲਿਸ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ। 5 ਘੰਟੇ ਤੱਕ ਚੱਲੇ ਇਸ ਆਪ੍ਰੇਸ਼ਨ ‘ਚ ਬੀ.ਐੱਸ.ਐੱਫ ਦੇ ਜਵਾਨ ਹਥਿਆਰ, ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਜ਼ਬਤ ਕਰਨ ‘ਚ ਸਫਲ ਰਹੇ। ਸੀਨੀਅਰ ਅਧਿਕਾਰੀਆਂ ਮੁਤਾਬਕ ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਤਸਕਰ ਨੂੰ 19 ਮਈ ਨੂੰ ਇਸ ਪਿੰਡ ਤੋਂ ਕਾਬੂ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਤਸਕਰ ਤਰਨਤਾਰਨ ਦੇ ਪਿੰਡ ਰਾਜੋਕੇ ਦਾ ਵਸਨੀਕ ਹੈ। ਜਿਸ ਦੇ ਪਾਕਿਸਤਾਨ ਨਾਲ ਸਬੰਧ ਸਾਹਮਣੇ ਆਏ ਸਨ। ਡਰੋਨ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਤਸਕਰ ਵਿਦੇਸ਼ਾਂ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਲਿਆਉਂਦੇ ਸਨ। SSOC ਅੰਮ੍ਰਿਤਸਰ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਬੀ.ਐੱਸ.ਐੱਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਉਸ ਦੇ ਘਰ ਅਤੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਟਰਾਂਸ ਬਾਰਡਰ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਝਟਕਾ: ਤਰਨਤਾਰਨ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 3.124 ਕਿਲੋਗ੍ਰਾਮ ਹੈਰੋਇਨ, 1 ਪਿਸਤੌਲ, 5 ਮੈਗਜ਼ੀਨ, 111 ਰੌਂਦ, 111 ਕਾਰਤੂਸ 2 ਤੋਲ ਸਕੇਲ ਅਤੇ 3 ਲੱਖ ਰੁਪਏ ਬਰਾਮਦ ਹੋਏ। ਬਰਾਮਦ ਕੀਤੀ ਗਈ ਰਕਮ ਡਰੱਗ ਮਨੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅੱਜ ਫਿਰ ਬਠਿੰਡਾ ‘ਚ ਹੀ ਰਹਿਣਗੇ CM ਮਾਨ, ਕੱਢਣਗੇ 4 ਰੋਡ ਸ਼ੋਅ, AAP ਉਮੀਦਵਾਰਾਂ ਦੇ ਹੱਕ ‘ਚ ਮੰਗਣਗੇ ਵੋਟ
ਵੀਡੀਓ ਲਈ ਕਲਿੱਕ ਕਰੋ -: