ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੀ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰਕੇ ਉਸ ‘ਤੇ ਨੋਟਿਸ ਲਗਾ ਦਿੱਤਾ ਹੈ। ਇਹ ਨੋਟਿਸ ਡੀ.ਐਸ.ਪੀ ਗਿੱਦੜਬਾਹਾ ਜਸਬੀਰ ਸਿੰਘ ਦੀ ਦੇਖ-ਰੇਖ ਹੇਠ ਐਸ.ਆਈ ਦੀਪਿਕਾ ਰਾਣੀ ਮੁੱਖ ਥਾਣਾ ਅਫਸਰ ਗਿੱਦੜਬਾਹਾ ਵੱਲੋਂ ਪਿੰਡ ਹੁਸਨਰ ਦੇ ਨਸ਼ਾ ਤਸਕਰ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਗਿਆ ਹੈ।
DSP ਜਸਬੀਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਉਰਫ਼ ਪੋਪਲੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੁਸਨਰ ਖ਼ਿਲਾਫ਼ ਗਿੱਦੜਬਾਹਾ ਵਿੱਚ ਐਨ.ਡੀ.ਪੀ.ਐਸ. ਐਕਟ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਕੋਲੋਂ ਵਪਾਰਕ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪ੍ਰਦੀਪ ਕੁਮਾਰ ਨੇ ਨਸ਼ਾ ਤਸਕਰੀ ਤੋਂ ਜਾਇਦਾਦ ਬਣਾਈ ਹੈ।
ਇਹ ਵੀ ਪੜ੍ਹੋ : ਰਿਲੀਜ਼ ਤੋਂ ਪਹਿਲਾ ਗੁਰੂ ਦਾ ਅਸ਼ੀਰਵਾਦ, ‘ਜੇ ਪੈਸਾ ਬੋਲਦਾ ਹੁੰਦਾ’ ਦੀ ਟੀਮ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ
ਪ੍ਰਦੀਪ ਕੁਮਾਰ ਦੀ ਕੁੱਲ ਕੀਮਤ 13 ਲੱਖ 65 ਹਜ਼ਾਰ ਰੁਪਏ ਦੀ ਪ੍ਰੋਪਰਟੀ ਬਣਦੀ ਹੈ, ਜਿਸ ਦੀ ਕੁਰਕੀ ਲਈ ਮਾਮਲਾ ਤਿਆਰ ਕਰਕੇ ਯੋਗ ਅਧਿਕਾਰੀ ਨੂੰ ਭੇਜ ਦਿੱਤਾ ਗਿਆ। ਹੁਕਮ ਮਿਲਦੇ ਹੀ ਉਨ੍ਹਾਂ ਦੀ ਜਾਇਦਾਦ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ ਅਤੇ ਹੁਣ ਉਹ ਇਸ ਜਾਇਦਾਦ ਨੂੰ ਨਹੀਂ ਵੇਚ ਸਕਣਗੇ ਅਤੇ ਜਿਸ ਦਾ ਮਾਮਲਾ ਦਿੱਲੀ ਦੇ ਸਮਰੱਥ ਅਧਿਕਾਰੀ ਕੋਲ ਜਾਵੇਗਾ। DSP ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।