ਪੰਜਾਬ ਪੁਲਿਸ ਰੋਜ਼ਾਨਾ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਰੋਜ਼ਾਨਾ ਨਸ਼ੇ ਦੇ ਵੱਡੇ ਵੱਡੇ ਕਾਰੋਬਾਰੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਕੰਮ ਕਰ ਰਹੀ ਹੈ। ਸ਼ਨੀਵਾਰ ਨੂੰ ਐੱਸ ਟੀ ਐੱਫ ਲੁਧਿਆਣਾ ਰੇਂਜ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ ਇਕ ਚਾਹ ਵਾਲੇ ਕੋਲੋਂ ਹੈਰੋਇਨ ਬਰਾਮਦ ਕੀਤੀ। ਚਾਹ ਵੇਚਣ ਵਾਲੇ ਦਾ ਨਾਮ ਅਸ਼ਵਨੀ ਕੁਮਾਰ ਉਰਫ ਸੁਮਨ, ਜਿਸ ਦੀ ਉਮਰ ਤਕਰੀਬਨ 23 ਸਾਲ, ਵਾਸੀ ਰੁਦਰਾ ਇਨਕਲੇਵ ਨੇੜੇ ਗਿਆਨ ਵਿਦਿਆਲਿਆ ਸਕੂਲ ਥਾਣਾ ਸਾਹਨੇਵਾਲ ਲੁਧਿਆਣਾ ਦਾ ਰਹਿਣ ਵਾਲਾ ਹੈ।
ਕਿਹਾ ਜਾ ਰਿਹਾ ਹੈ ਕਿ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਇਹ ਬੰਦਾ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਹੈ ਤੇ ਪੁਲਿਸ ਨੇ ਨਾਕਾ ਲਗਾ ਕੇ ਜਦ ਇਸ ਦੀ ਚੈਕਿੰਗ ਕੀਤੀ ਤਾਂ ਇਸ ਵੱਲੋਂ 930 ਗ੍ਰਾਮ ਹੈਰੋਇਨ ਪਾਈ ਗਈ।
ਪੁਲਿਸ ਦੀ ਜਾਣਕਾਰੀ ਮੁਤਾਬਿਕ ਇਹ ਬੰਦਾ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਪੁਲਿਸ ਨੇ ਇਸ ਨੂੰ ਗਿ੍ਫ਼ਤਾਰ ਕਰਕੇ ਇਸ ਵੱਲੋਂ ਹੀਰੋਇਨ ਅਤੇ ਸਕੂਟਰੀ ਕਾਬੂ ਕਰ ਲਈ ਹੈ। ਪੁਲਿਸ ਨੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਪੁਲ੍ਸ ਇਸ ਕੋਲੋਂ ਇਸ ਦੇ ਗਾਹਕਾਂ ਅਤੇ ਸਾਥੀਆਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਪਤਾ ਲਗਾਉਣ ਦਾ ਯਤਨ ਕਰੇਗੀ।