Drunk father throws : ਪਾਨੀਪਤ : ਹਰਿਆਣਾ ਦੇ ਕਰਨਾਲ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪਿਤਾ ਨੇ ਆਪਣੇ ਹੀ ਤਿੰਨ ਮਾਸੂਮਾਂ ਨੂੰ ਨਹਿਰ ‘ਚ ਸੁੱਟ ਦਿੱਤਾ। ਇਸ ਤੋਂ ਬਾਅਦ ਘਰ ਪੁੱਜ ਕੇ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮੈਂ ਬੱਚਿਆਂ ਨੂੰ ਮਾਰ ਦਿੱਤਾ। ਬੱਚਿਆਂ ਦੀ ਨਹਿਰ ‘ਚ ਭਾਲ ਕੀਤੀ ਜਾ ਰਹੀ ਹੈ।
ਕਰਨਾਲ ਦੇ ਨਲੀਪਾਰ ਪਿੰਡ ‘ਚ ਸੋਮਵਾਰ ਦੇਰ ਰਾਤ ਘਰੇਲੂ ਵਿਵਾਦ ਕਾਰਨ ਪਿੰਡ ਨੀਲਾਪਰ ਵਾਸੀ ਸੁਸ਼ੀਲ ਕੁਮਾਰ ਨੇ ਰਾਤ ਲਗਭਗ 9.30 ਵਜੇ ਆਪਣੇ ਤਿੰਨ ਬੱਚਿਆਂ ਤਿੰਨ ਸਾਲਾ ਦੇਵ, ਪੰਜ ਸਾਲਾ ਜੋਨੀ ਤੇ 8 ਸਾਲਾ ਸ਼ਿਵ ਨੂੰ ਬਾਈਕ ‘ਤੇ ਬਿਠਾ ਕੇ ਘਰ ਤੋਂ ਲੈ ਗਿਆ। ਪਰਿਵਾਰ ਦੇ ਲੋਕਾਂ ਨੇ ਵੀ ਉਸ ਨੂੰ ਦੇਖ ਲਿਆ ਤੇ ਉਹ ਵੀ ਪਿੱਛੇ ਦੌੜੇ ਪਰ ਉਹ ਫੜਿਆ ਨਹੀਂ ਗਿਆ। ਉਸ ਨੇ ਬੱਚਿਆਂ ਨੂੰ ਕਲਵੇਹੜੀ ਤੇ ਸੁਬਰੀ ਪਿੰਡ ਦੇ ਵਿਚ ਨਹਿਰ ‘ਚ ਸੁੱਟ ਦਿੱਤਾ ਤੇ ਇਸ ਤੋਂ ਬਾਅਦ ਉਹ ਦੂਜੇ ਰਸਤਿਓਂ ਘਰ ਪੁੱਜਾ। ਪਿਤਾ ਚਰਨ ਸਿੰਘ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਨਹਿਰ ‘ਚ ਸੁੱਟ ਦਿੱਤਾ ਹੈ, ਫਿਰ ਕੱਪੜੇ ਬਦਲੇ ਤੇ ਫਰਾਰ ਹੋ ਗਿਆ। ਜੋ ਪਰਿਵਾਰਕ ਮੈਂਬਰ ਪਿੱਛੇ ਗਏ ਸਨ ਉਨ੍ਹਾਂ ਨੂੰ ਨਹਿਰ ਕੋਲ ਕਿਸੇ ਨੇ ਦੱਸਿਆ ਕਿ ਕੋਈ ਵਿਅਕਤੀ ਆਇਆ ਸੀ ਤੇ ਬੱਚਿਆਂ ਨੂੰ ਸੁੱਟ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਕੁੰਜਪੁਰਾ ਥਾਣਾ ਦੇ SHO ਮੁਨੀਸ਼ ਕੁਮਾਰ ਟੀਮ ਨਾਲ ਉਥੇ ਪੁੱਜੇ ਤੇ ਪੁਲਿਸ ਕੰਟਰੋਲ ਰੂਮ ‘ਚ ਵੀ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਗੋਤਾਖੋਰ ਮੌਕੇ ‘ਤੇ ਪੁੱਜੇ ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਦੇਰ ਰਾਤ ਤੱਕ ਭਾਰੀ ਗਿਣਤੀ ‘ਚ ਪੁਲਿਸ ਵਾਲੇ ਤੇ ਪਿੰਡ ਦੇ ਲੋਕ ਉਥੇ ਮੌਜੂਦ ਰਹੇ। ਪਿੰਡ ਦੇ ਸਰਪੰਚ ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਦਾ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ। ਉਥੇ SHO ਦਾ ਕਹਿਣਾ ਹੈ ਕਿ ਅਜੇ ਬੱਚਿਆਂ ਦੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੈ ਜਿਸ ਤੋਂ ਬਾਅਦ ਹੀ ਪੂਰੀ ਘਟਨਾ ਬਾਰੇ ਪਤਾ ਲੱਗ ਸਕੇਗਾ। ਬੱਚਿਆਂ ਦੀ ਤਲਾਸ਼ ਲਈ ਗੋਤਾਖੋਰ ਲਗਾਏ ਗਏ ਹਨ। ਪੁਲਿਸ ਵੱਲੋਂ ਉਸ ਦੀ ਪਤਨੀ ਦੇ ਬਿਆਨ ਲਏ ਜਾ ਰਹੇ ਹਨ। ਪੂਰੇ ਪਿੰਡ ‘ਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਤੇ ਹਰ ਕੋਈ ਪੀੜਤ ਪਰਿਵਾਰ ਦੇ ਘਰ ਪੁੱਜ ਗਿਆ। ਦੋਸ਼ੀ ਨੂੰ ਲੈ ਕੇ ਲੋਕਾਂ ‘ਚ ਕਾਫੀ ਰੋਸ ਦਿਖਾਈ ਦਿੱਤਾ। ਪਿੰਡ ਵਾਸੀ ਹਰੀਕੇਸ਼, ਰਾਮ ਸਿੰਘ, ਰਾਜੇਸ਼ ਦਾ ਕਹਿਣਾ ਹੈ ਕਿ ਇਸ ਤੋਂ ਵੱਡਾ ਜ਼ਾਲਮ ਕੋਈ ਨਹੀਂ ਹੋ ਸਕਦਾ ਜੋ ਆਪਣੇ ਹੀ ਕਲੇਜੇ ਦੇ ਟੁਕੜਿਆਂ ਨੂੰ ਇਸ ਤਰ੍ਹਾਂ ਜ਼ਿੰਦਾ ਨਹਿਰ ‘ਚ ਸੁੱਟ ਦੇਵੇ।
ਇਹ ਵੀ ਪੜ੍ਹੋ : ਫਿਲੌਰ ਰੇਲਵੇ ਸਟੇਸ਼ਨ ‘ਤੇ 2 ਮਹੀਨੇ ਮਗਰੋਂ ਆਈ ਪਹਿਲੀ ਟ੍ਰੇਨ, ਵੇਖੋ ਯਾਤਰੀਆਂ ‘ਚ ਖੁਸ਼ੀ ਦੀ ਲਹਿਰ…