ਉੱਤਰ ਭਾਰਤ ਵਿਚ ਭਿਆਨਕ ਗਰਮੀ ਨਾਲ ਸਿਰਫ ਇਨਸਾਨ ਹੀ ਨਹੀਂ ਸਗੋਂ ਜੰਗਲੀ ਜੀਵ ਪਸ਼ੂ ਤੇ ਪੰਛੀ ਵੀ ਪ੍ਰੇਸ਼ਾਨ ਹਨ। ਭਿਆਨਕ ਗਰਮੀ ਕਾਰਨ ਕਈ ਥਾਵਾਂ ‘ਤੇ ਸੁੱਕੇ ਵਰਗੇ ਹਾਲਾਤ ਬਣ ਗਏ ਹਨ। ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਵਿਚ ਸ਼ਿਵਾਲਿਕ ਪਹਾੜੀਆਂ ਵਿਚ ਬਣਿਆ ਡੈਮ ਪੂਰੀ ਤਰ੍ਹਾਂ ਤੋਂ ਸੁੱਕ ਗਿਆ ਹੈ।
ਡੈਮ ਵਿਚ ਪਾਣੀ ਸੁੱਕ ਜਾਣ ਦੀ ਵਜ੍ਹਾ ਨਾਲ ਇਥੇ ਜੰਗਲੀ ਜੀਵ ਪਿਆਸ ਨਾਲ ਮਰ ਰਹੇ ਹਨ। ਡੈਮ ਅੰਦਰ ਪਾਣੀ ਸੁੱਕਣ ਦੇ ਬਾਅਦ ਤਰੇੜਾਂ ਪੈ ਗਈਆਂ ਹਨ ਤੇ ਜਗ੍ਹਾ-ਜਗ੍ਹਾ ਜਾਨਵਰਾਂ ਦੇ ਕੰਕਾਲ ਬਿਖਰੇ ਪਏ ਹਨ। ਇਹ ਹਾਲਤ ਪਿਛਲੇ 3 ਮਹੀਨੇ ਤੋਂ ਇਥੇ ਬਣੇ ਹੋਏ ਹਨ। ਹੁਣ ਤੱਕ 500 ਤੋਂ ਜ਼ਿਆਦਾ ਜੰਗਲੀ ਜਾਨਵਰ ਪਿਆਸ ਨਾਲ ਮਰ ਚੁੱਕੇ ਹਨ। ਹੁਣ ਕੁਝ ਸਥਾਨਕ ਲੋਕਾਂ ਨੇ ਜਾਨਵਰਾਂ ਦੀ ਪਿਆਸ ਬੁਝਾਉਣ ਲਈ ਇਕ ਛੋਟੀ ਜਿਹੀ ਕੋਸ਼ਿਸ਼ ਇਥੇ ਸ਼ੁਰੂ ਕੀਤੀ ਹੈ। ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਬੰਜਰ ਜ਼ਮੀਨ ਹੈ।
ਦਰਅਸਲ ਡੈਮ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਬਣਿਆ ਇਹ ਡੈਮ ਪਾਣੀ ਨਾਲ ਭਰਿਆ ਰਹਿੰਦਾ ਹੈ। ਇਸ ਡੈਮ ਦੇ ਪਾਣੀ ਨਾਲ ਜਿਥੇ ਆਸ-ਪਾਸ ਦੇ ਪਿੰਡ ਨੂੰ ਵੀ ਕਾਫੀ ਮਾਤਰਾ ਵਿਚ ਪਾਣੀ ਮਿਲਦਾ ਹੈ ਤਾਂ ਇਥੇ ਰਹਿਣ ਵਾਲੇ ਹਜ਼ਾਰਾਂ ਜੰਗਲੀ ਜੀਵ ਵੀ ਆਪਣੀ ਪਿਆਸ ਬੁਝਾਉਂਦੇ ਹਨ ਪਰ ਇਸ ਵਾਰ ਅਜਿਹੀ ਭਿਆਨਕ ਗਰਮੀ ਪਈ ਕਿ ਡੈਮ ਪੂਰੀ ਤਰੀਕੇ ਤੋਂ ਸੁੱਕ ਗਿਆ ਹੈ।
ਡੈਮ ਵਿਚ ਹੁਣ ਪਾਣੀ ਦੀ ਇਕ ਵੀ ਬੂੰਦ ਨਹੀਂ ਬਚੀ ਹੈ। ਪਾਣੀ ਖਤਮ ਹੋਣ ਨਾਲ ਜੰਗਲੀ ਜੀਵਾਂ ਲਈ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਪਾਣੀ ਨਾ ਮਿਲਣ ਕਾਰਨ 500 ਤੋਂ ਜ਼ਿਆਦਾ ਜੰਗਲੀ ਜੀਵਾਂ ਦੀ ਇਥੇ ਮੌਤ ਹੋ ਚੁੱਕੀ ਹੈ। ਇਸ ਡੈਮ ਦੇ ਅੰਦਰ ਵੱਡੀਆਂ-ਵੱਡੀਆਂ ਦਰਾਰਾਂ ਨਜ਼ਰ ਆ ਰਹੀ ਹੈ ਤੇ ਜਗ੍ਹਾ-ਜਗ੍ਹਾ ਜੰਗਲੀ ਜਾਨਵਰਾਂ ਦੇ ਕੰਕਾਰ ਬਿਖਰੇ ਪਏ ਹਨ।
ਪਿਆਸ ਨਾਲ ਮਰ ਰਹੇ ਜਾਨਵਰਾਂ ਨੂੰ ਬਚਾਉਣ ਲਈ ਤੇ ਉਨ੍ਹਾਂ ਨੂੰ ਸੰਕਟ ਤੋਂ ਬਚਾਉਣ ਲਈ ਹੁਣ ਸਥਾਨਕ ਲੋਕ ਅੱਗੇ ਆਏ ਹਨ। ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਆਪਣੀ ਸਹਿਯੋਗ ਨਾਲ ਇਥੇ ਪਾਣੀ ਦੇ ਟੈਂਕਰਾਂ ਤੋਂ ਜੰਗਲੀ ਜੀਵਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੈ। ਡੈਮ ਅੰਦਰ ਪਾਣੀ ਦੇ ਗੱਡੇ ਖੋਦ ਕੇ ਉਨ੍ਹਾਂ ਵਿਚ ਪਾਣੀ ਭਰਿਆ ਗਿਆ ਹੈ ਤੇ ਕੁਝ ਜਗ੍ਹਾ ਟੈਂਕ ਵੀ ਬਣਾਏ ਗਏ ਹਨ। ਪਿਛਲੇ ਲਗਭਗ ਇਕ ਮਹੀਨੇ ਤੋਂ ਇਹ ਸਥਾਨਕ ਲੋਕ ਇਸੇ ਤਰੀਕੇ ਨਾਲ ਪਾਣੀ ਦੀ ਸੇਵਾ ਕਰ ਰਹੇ ਹਨ ਤੇ ਜੰਗਲੀ ਜਾਨਵਰਾਂ ਦੀ ਪਿਆਸ ਬੁਝਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਦੀ ਇਹ ਮੁਹਿੰਮ ਕਾਫੀ ਰੰਗ ਲਿਆਈ ਹੈ। ਪਹਿਲਾਂ ਇਥੇ ਰੋਜ਼ਾਨਾ 3 ਤੋਂ 4 ਜਾਨਵਰਾਂ ਦੀ ਮੌਤ ਹੋ ਰਹੀ ਸੀ ਉਸ ਵਿਚ ਹੁਣ ਕਮੀ ਦੇਖੀ ਗਈ ਹੈ।
ਸਥਾਨਕ ਲੋਕਾਂ ਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ਪ੍ਰਸ਼ਾਸਨਿਕ ਪੱਧਰ ‘ਤੇ ਹੁਣ ਤੱਕ ਕੋਈ ਮਦਦ ਨਹੀਂ ਦਿੱਤੀ ਗਈ ਹੈ। ਡੈਮ ਦੇ ਅੰਦਰ ਵੀ ਡੀਸਿਲਟਿੰਗ ਦਾ ਕੰਮ ਜੇਕਰ ਸਮੇਂ ‘ਤੇ ਕੀਤਾ ਜਾਂਦਾ ਤੇ ਵਿਵਸਥਾਵਾਂ ਨੂੰ ਪਹਿਲਾਂ ਹੀ ਸੁਧਾਰਿਆ ਜਾਂਦਾ ਤਾਂ ਪਾਣੀ ਨੂੰ ਸੁੱਕਣ ਤੋਂ ਬਚਾਇਆ ਜਾ ਸਕਦਾ ਸੀ। ਹੁਣ ਤੱਕ ਪਿਆਸ ਨਾਲ ਮਰ ਰਹੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਕੋਈ ਮਦਦ ਨਹੀਂ ਆਈ ਹੈ।
ਇਹ ਵੀ ਪੜ੍ਹੋ : ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ, ਬੱਚੀ ਦੇ ਲਗਾਇਆ ਐਕਸ/ਪਾਇਰੀ ਟੀ.ਕਾ, ਵਿਗੜੀ ਸਿਹਤ
ਡੈਮ ਵਿਚ ਪਾਣੀ ਸੁੱਕਣ ਦੀ ਜਿਥੇ ਪਹਿਲੀ ਵਜ੍ਹਾ ਕੁਦਰਤੀ ਹੈ ਕਿਉਂਕਿ ਭਿਆਨਕ ਗਰਮੀ ਕਾਰਨ ਜੰਗਲ ਦੇ ਸਾਰੇ ਜਲ ਦੇ ਸਰੋਤ ਸੁੱਕ ਚੁੱਕੇ ਹਨ। ਇਸ ਲਈ ਡੈਮ ਵਿਚ ਵੀ ਪਾਣੀ ਸੁੱਕ ਗਿਆ ਹੈ ਪਰ ਕਿਤੇ ਨਾ ਕਿਤੇ ਇਸ ਦਾ ਮਨੁੱਖੀ ਕਾਰਨ ਵੀ ਹੈ। ਡੈਮ ਵਿਚ ਪਰਿਵਾਰ ਦਾ ਜਲ ਪੱਧਰ ਲਗਾਤਾਰ ਮੇਂਟੇਨ ਰਹੇ, ਇਸ ਨੂੰ ਲੈ ਕੇ ਪ੍ਰਸ਼ਾਸਨ ਪਹਿਲਾਂ ਤੋਂ ਅੱਖਾ ਬੰਦ ਕਰੀ ਬੈਠਾ। ਡੈਮ ਦਾ ਨਾਂ ਹੀ ਰੱਖ-ਰਖਾਅ ਕੀਤਾ ਗਿਆ, ਨਾ ਹੀ ਇਸ ਦੀ ਡੀਸਿਲਟਿੰਗ ਕੀਤੀ ਗਈ।