ਪੰਜਾਬ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ। ਵਧਦੀ ਗਰਮੀ ਵਿਚਾਲੇ ਸੂਬੇ ਵਿਚ ਪਹਿਲੀ ਮੌਤ ਹੋਈ ਹੈ। ਅਬੋਹਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੰਜਪੀਰ ਨਗਰ ਵਾਸੀ 72 ਸਾਲਾ ਵਿਅਕਤੀ ਸੂਬਾ ਸਿੰਘ ਦੀ ਗਰਮੀ ਕਾਰਨ ਜਾਨ ਚਲੀ ਗਈ ਹੈ।
ਮੌਸਮ ਵਿਭਾਗ ਵੱਲੋਂ ਉੱਤਰ ਭਾਰਤ ਸਣੇ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਤੇ ਬਾਕੀ ਜਿ਼ਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸ ਵਿਚਾਲੇ ਸੂਬਾ ਸਿੰਘ ਦੀ ਤਬੀਅਤ ਖਰਾਬ ਹੋ ਗਈ ਜਿਸ ਨੂੰ ਬੀਤੀ ਸ਼ਾਮ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ।
ਸੂਤਰਾਂ ਮੁਤਾਬਕ ਗਰਮੀ ਦੇ ਨਾਲ ਹੋਣ ਵਾਲੀ ਪੰਜਾਬ ਵਿਚ ਇਹ ਪਹਿਲੀ ਮੌਤ ਕਹੀ ਜਾ ਸਕਦੀ ਹੈ। ਡਾਕਟਰਾਂ ਨੇ ਦੱਸਿਆ 72 ਸਾਲਾ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸ਼ੀਲੂਰਾਮ ਨੇ ਦੱਸਿਆ ਕਿ ਕਲ੍ਹ ਸ਼ਾਮ ਉਸ ਦੇ ਪਿਤਾ ਸੂਬਾ ਰਾਮ ਨੂੰ ਦਸਤ ਲੱਗ ਗਏ ਸਨ ਜੋ ਠੀਕ ਹੋਣ ਦਾ ਨਾਂ ਨਹੀਂ ਲੈ ਰਹੇ ਸਨ। ਜਿਸ ‘ਤੇ ਉਹ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਆਏ ਜਿਥੇ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਗੁਲੂਕੋਜ਼ ਦੀਆਂ ਬੋਤਰਾਂ ਵਗੈਰਾ ਲਗਾਈਆਂ ਪਰ ਸਵੇਰੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਟੈਕਸੀ ਦਾ ਹਾਰਨ ਮਾਰਨਾ ਪਿਆ ਮਹਿੰਗਾ, ਨੌਜਵਾਨਾਂ ਨੇ ਡਰਾਈਵਰ ਨਾਲ ਕਰ ‘ਤੀ ਬਹੁਤ ਹੀ ਮਾੜੀ
ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਤਾਪਮਾਨ 48 ਡਿਗਰੀ ਤੋਂ ਵੀ ਵੱਧ ਹੋ ਸਕਦਾ ਹੈ। ਮੌਸਮ ਵਿਭਾਗ ਨੇ ਇਕ ਪਾਸੇ ਜਿਥੇ ਲੂ ਦਾ ਅਲਰਟ ਜਾਰੀ ਕੀਤਾ ਹੈ। ਭਰਤੀ ਕੀਤੇ ਗਏ ਵਿਅਕਤੀ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਗਰਮੀ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਡਾਕਟਰਾਂ ਦੀ ਅਪੀਲ ਹੈ ਕਿ ਗਰਮੀ ਵਿਚ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਵੇ।