ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਪੈਂਦੇ ਗੋਂਦਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕੁਝ ਅਣਪਛਾਤਿਆਂ ਵੱਲੋਂ ਰਾਤ ਨੂੰ ਸੁੱਤੇ ਪਏ ਬਜ਼ੁਰਗ ਦਾ ਕਤਲ ਕਰ ਦਿੱਤਾ ਜਾਂਦਾ ਹੈ। ਸਿਰਫ ਕਤਲ ਹੀ ਨਹੀਂ ਕੀਤਾ ਗਿਆ ਸਗੋਂ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰ ਲੈ ਕੇ ਫਰਾਰ ਹੋ ਗਏ ਹਨ।
ਜਾਣਕਾਰੀ ਮੁਤਾਬਕ NRI ਪਰਿਵਾਰ ਹਿਮਾਚਲ ਵਿਚ ਘੁੰਮਣ ਲਈ ਜਾਂਦਾ ਹੈ ਪਰ ਪਿੱਛੋਂ ਸੁਰੱਖਿਆ ਕਰਕੇ ਐੱਨਆਰਆਈ ਭੈਣ ਭਰਾ ਨੂੰ ਘਰ ਦੀ ਰਾਖੀ ਲਈ ਉਥੇ ਹੀ ਸੌਣ ਲਈ ਕਹਿ ਜਾਂਦੀ ਹੈ। ਉਸੇ ਰਾਤ ਕੁਝ ਅਣਪਛਾਤੇ ਵਿਅਕਤੀ ਚੋਰੀ ਦੀ ਫਿਰਾਕ ਵਿਚ ਘਰ ਅੰਦਰ ਦਾਖਲ ਹੁੰਦੇ ਹਨ ਤੇ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੰਦੇ ਹਨ। ਪੂਰੀ ਘਟਨਾ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਗੁਆਂਢ ਵਿਚ ਰਹਿੰਦੇ ਪਰਿਵਾਰ ਨੂੰ ਦੇਖਦਾ ਹੈ ਕਿ ਘਰ ਵਿਚੋਂ ਕੋਈ ਵੀ ਬਾਹਰ ਨਹੀਂ ਨਿਕਲਿਆ ਤੇ ਜਦੋਂ ਉਹ ਗੁਆਂਢ ਵਿਚ ਰਹਿੰਦੀ ਮਹਿਲਾ ਬਜ਼ੁਰਗ ਨੂੰ ਰੋਟੀ-ਪਾਣੀ ਪੁੱਛਣ ਲਈ ਘਰ ਵਿਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦੇ ਹੋਸ਼ ਉਡ ਜਾਂਦੇ ਹਨ। ਸਾਰੇ ਦਰਵਾਜ਼ੇ ਤੇ ਤਾਲੇ ਖੁੱਲ੍ਹੇ ਹੁੰਦੇ ਹਨ। ਸਾਮਾਨ ਖਿਲਰਿਆ ਹੁੰਦਾ ਹੈ ਤੇ ਬਜ਼ੁਰਗ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਉਹ ਦੰਗ ਰਹਿ ਜਾਂਦੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਘੱਟ ਰੇਟ ‘ਤੇ ਚੌਲਾਂ ਨੂੰ ਵੇਚੇ ਜਾਣ ਦੇ ਘਪਲੇ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫਤਾਰ
ਉਸੇ ਸਮੇਂ ਪੁਲਿਸ ਨੂੰ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੁਝ ਅਣਪਛਾਤੇ ਵਿਅਕਤੀ ਚੋਰੀ ਦੀ ਫਿਰਾਕ ਨਾਲ ਘਰ ਵਿਚ ਦਾਖਲ ਹੋਏ ਹਨ ਤੇ ਉਨ੍ਹਾਂ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: