ਫਤਿਹਗੜ੍ਹ ਸਾਹਿਬ ਤੇ ਅਮਰਗੜ੍ਹ ਵਿਚ ਭਾਰਤੀ ਚੋਣ ਕਮਿਸ਼ਨ ਦੇ ਵੋਟਿੰਗ ਕੰਪਾਰਟਮੈਂਟ ਵੱਲੋਂ ਵੋਟਿੰਗ ਕਰਵਾਈ ਜਾ ਰਹੀ ਹੈ ਘਰ-ਘਰ ਜਾ ਕੇ ਬਜ਼ੁਰਗ ਤੇ ਦਿਵਿਆਂਗ ਵਿਅਕਤੀਆਂ ਤੋਂ ਵੋਟ ਪੁਆਈ ਜਾ ਰਹੀ ਹੈ। ਇਹ ਵੋਟ ਪੁਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ ਦੋ ਦਿਨ27 ਤੇ 28 ਨੂੰ ਚੱਲੀ।
ਇਸ ਤਹਿਤ ਸਭ ਤੋਂ ਪਹਿਲਾਂ ਵੋਟਰ ਦੇ ਹੱਥ ਦੀ ਉਂਗਲੀ ‘ਤੇ ਸਿਆਹੀ ਵਾਲਾ ਨਿਸ਼ਾਨ ਲਗਾਇਆ ਤਾਂ ਜੋ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਵੋਟ ਪਾ ਦਿੱਤੀ ਤੇ ਫਿਰ ਉਸ ਵੱਲੋਂ ਪਰਦੇ ਵਿਚ ਪਾਈ ਵੋਟ ਨੂੰ ਨੂੰ ਬੰਦ ਲਿਫਾਫੇ ਵਿਚ ਪਾ ਕੇ ਬੈਲਟ ਪੇਪਰ ਵਿਚ ਪਾ ਦਿੱਤੀ ਜਾਂਦੀ ਹੈ। ਟੀਮ ਦੇ ਸੰਚਾਲਕ ਸਹਾਇਕ ਖੁਰਾਕ ਸਪਲਾਈ ਅਫ਼ਸਰ ਰਾਜਨ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਉਹ 28 ਵੋਟਾਂ ਭੁਗਤਾ ਚੁੱਕੇ ਹਨ, ਇਨ੍ਹਾਂ ਵਿਚ ਜ਼ਿਆਦਾਤਰ ਬਜ਼ੁਰਗ ਜਾਂ ਬੀਮਾਰ ਲੋਕ ਹਨ। ਉਹ ਬਜ਼ੁਰਗ ਜੋ ਵੋਟ ਪਾਉਣ ਲਈ ਬੂਥ ‘ਤੇ ਨਹੀਂ ਜਾ ਸਕਦੇ ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਦਿੱਤਾ ਹੈ ਤੇ ਇਸ ਲਈ ਮੁਲਾਜਮਾਂ ਦੀ ਡਿਊਟੀ ਲਗਾਈ ਗਈ ਹੈ ਤੇ ਪੂਰੀ ਗੁਪਤ ਤਰੀਕੇ ਨਾਲ ਵੋਟ ਪੁਆਈ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: