ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਗੁਰੂਹਰਸਹਾਏ ਬਲਾਕ ‘ਚ ਸਥਿਤ ਪਿੰਡ ਲਾਲਚੀਆਂ ਦੇ ਨਜਦੀਕ ਅੱਜ ਤੜਕਸਾਰ ਫਿਰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮਹਿੰਦਰਾ ਪਿਕਅੱਪ ਗੱਡੀ ਅਤੇ ਆਲਟੋ ਕਾਰ ਦੀ ਭਿਆਨਕ ਟੱਕਰ ਹੋਈ। ਭਿਆਨਕ ਟੱਕਰ ਵਿੱਚ 5 ਵਿਅਕਤੀ ਜ਼ਖਮੀ ਹੋਏ ਹਨ ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋਵੇਂ ਗੱਡੀਆਂ ਚਕਨਾਚੂਰ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਕਾਰ ਸਵਾਰ ਚਾਰੇ ਬੈਂਕ ਮੁਲਾਜ਼ਮ ਜੋ ਅਬੋਹਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੈਂਕ ਡਿਊਟੀ ਤੇ ਜਾ ਰਹੇ ਸਨ ਅਤੇ ਮਹਿੰਦਰਾ ਪਿਕਅੱਪ ਅਬੋਹਰ ਨੂੰ ਜਾ ਰਹੀ ਸੀ। ਰਸਤੇ ਵਿੱਚ ਦੋਵਾਂ ਗੱਡੀਆਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ‘ਚ ਆਲਟੋ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ ਅਤੇ ਮਹਿੰਦਰਾ ਪਿਕਅੱਪ ਚਾਲਕ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਪੁਲਿਸ ਵੱਲੋਂ ਐ.ਨਕਾ.ਊਂਟ.ਰ, ਬ.ਦਮਾ.ਸ਼ ਦੇ ਪੈਰ ‘ਚ ਲੱਗੀ ਗੋ.ਲੀ, ਵੱਖ-ਵੱਖ ਕੇਸਾਂ ‘ਚ ਸੀ ਲੋੜੀਂਦਾ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ 108 ਐਮਰਜੈਂਸੀ ਐਂਬੂਲੈਂਸ ਵੱਲੋਂ ਪੰਜੇ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਚ ਪਹੁੰਚਾਇਆਂ ਗਿਆ, ਜਿੱਥੇ ਕਿ ਇਲਾਜ ਦੌਰਾਨ ਇੱਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਛਿੰਦਰ ਪਾਲ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਵੀ ਇਸੇ ਥਾਂ ਦੇ ਨਜ਼ਦੀਕ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ‘ਚ ਮਾਂ-ਪੁੱਤ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























