ਲੁਧਿਆਣਾ ਵਿਚ ਅੱਜ ਸਵੇਰੇ ਲਗਭਗ ਸਾਢੇ 3 ਵਜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ‘ਤੇ ਫਾਇਰਿੰਗ ਕੀਤੀ ਤਾਂ 2 ਦੇ ਪੈਰਾਂ ਵਿਚ ਗੋਲੀਆਂ ਲੱਗੀਆਂ। ਪੁਲਿਸ ਨੇ ਦੋਵਾਂ ਨੂੰ ਫੜ ਲਿਆ ਹੈ।ਫਿਲਹਾਲ ਕਿਸੇ ਅਧਿਕਾਰੀ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਮੁਲਜ਼ਮਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹੈਬੋਵਾਲ ਥਾਣੇ ਦੀ ਪੁਲਿਸ ਨੂੰ ਖਬਰ ਮਿਲੀ ਸੀ ਕਿ ਕਤਲ ਦੀ ਕੋਸ਼ਿਸ਼ ਦੇ 2 ਮੁਲਜ਼ਮ ਰਾਮ ਇਨਕਲੇਵ ਵਿਚ ਲੁਕੇ ਹੋਏ ਹਨ। ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਅਪਰਾਧੀ ਆਪਣਾ ਟਿਕਾਣਾ ਬਦਲਣ ਲੱਗੇ। ਪੁਲਿਸ ਨੇ ਮੁਲਜਮ਼ਾਂ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਪਰਾਧੀਆਂ ‘ਤੇ ਫਾਇਰਿੰਗ ਕੀਤੀ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵੇਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਤੇ ਸਤਿੰਦਰ ਸਿੰਘ ਵਾਸੀ ਹੈਦਰ ਇਨਕਲੇਵ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਭਰਤੀ ਕਰਾਇਆ ਹੈ।
ਇਹ ਵੀ ਪੜ੍ਹੋ : 80 ਸਾਲ ਪਹਿਲਾਂ ਇਸ ਮਹਿਲਾ ਦੀ ਛੁੱਟ ਗਈ ਸੀ ਪੜ੍ਹਾਈ, 105 ਦੀ ਉਮਰ ਵਿਚ ਹਾਸਲ ਕੀਤੀ ਮਾਸਟਰ ਡਿਗਰੀ
ਜਾਣਕਾਰੀ ਮੁਤਾਬਕ ਰਵਿੰਦਰ ਦੇ ਸੱਜੇ ਪੈਰ ਤੇ ਸਤਿੰਦਰ ਦੇ ਖੱਬੇ ਪੈਰ ਵਿਚ ਗੋਲੀ ਲੱਗੀ ਹੈ। ਦੋਵੇਂ ਮੁਲਜ਼ਮਾਂ ਖਿਲਾਫ ਹੈਬੋਵਾਲ ਥਾਣੇ ਵਿਚ ਮਾਮਲਾ ਦਰਜ ਹੈ। ਇਸੇ ਮਾਮਲੇ ਵਿਚ ਪੁਲਿਸ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ। 17-18 ਜੂਨ ਨੂੰ ਲੜਾਈ-ਝਗੜੇ ਤੇ ਤੋੜ-ਫੋੜ ਮਾਮਲੇ ਵਿਚ ਅਣਪਛਾਤੇ ਮੁਲਜਮ਼ਾਂ ਵਿਚ 2 ਮੁਲਜ਼ਮ ਰਵਿੰਦਰ ਸਿੰਘ ਤੇ ਰਜਿੰਦਰ ਸਿੰਘ ਨੇੜੇ ਰਾਮ ਇਨਕਲੇਵ ਦੇ ਖਾਲੀ ਪਲਾਟ ਕੋਲ ਖੜ੍ਹੇ ਹਨ। ਪੁਲਿਸ ਨੇ ਦੋਵੇਂ ਵਿਅਕਤੀਆਂ ਦੀ ਸ਼ਨਾਖਤ ਕੀਤੀ। ਦੋਵਾਂ ਤੋਂ ਪੁੱਛਿਆ ਕਿ ਕੀ ਉਹ ਸਾਹਿਲ ਕੰਡਾ ਦੇ ਘਰ ਦੇ ਬਾਹਰ ਤੋੜਫੋੜ ਕਰਦੇ ਸਮੇਂ ਨਾਲ ਸਨ। ਇੰਨੇ ਵਿਚ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਤੇ ਪੁਲਿਸ ਵਾਲਿਆਂ ਨੇ ਗੱਡੇ ਦੇ ਪਿੱਛੇ ਲੁਕ ਕੇ ਆਪਣਾ ਬਚਾਅ ਕੀਤਾ। ਇਸ ਦੇ ਬਾਅਦ ਰਜਿੰਦਰ ਸਿੰਘ ਉਰਫ ਦੇਗਾ ਨੇ ਹਵਾਈ ਫਾਇਰ ਕੀਤਾ। ਦੋਵੇਂ ਪਾਸਿਓਂ ਫਾਇਰਿੰਗ ਸ਼ੁਰੂ ਹੋ ਗਈ। ਪੁਲਿਸ ਦੀ ਗੋਲੀ ਦੋਵੇਂ ਬਦਮਾਸ਼ਾਂ ਨੂੰ ਲੱਗੀ ਤੇ ਕਾਬੂ ਕਰ ਲਏ ਗਏ।
ਵੀਡੀਓ ਲਈ ਕਲਿੱਕ ਕਰੋ -: