ਤਰਨ ਤਰਨ ਵਿੱਚ ਆਏ ਦਿਨ ਹੀ ਗੈਂਗਸਟਰਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੁਲਿਸ ਪੂਰੀ ਚੌਕਸ ਨਜ਼ਰ ਆ ਰਹੀ ਹੈ ਅਤੇ ਅਜਿਹੀ ਗੈਂਗਸਟਰਾਂ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਖਿਮ ਕਰਨ ਦੇ ਪਿੰਡ ਭੂਰਾ ਕੋਨਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਨਾਮੀ ਗੈਂਗਸਟਰ ਦੇ ਦੋ ਗੁਰਗਿਆਂ ਤੇ ਪੁਲਿਸ ਦੀ ਮੁੱਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨਾਲ ਹੋਈ ਮੁਠਭੇੜ ਦੌਰਾਨ ਗੈਂਗਸਟਰ ਦੇ ਦੋ ਗੁਰਗੇ ਜ਼ਖਮੀ ਦੱਸੇ ਜਾ ਰਹੇ ਹਨ।

Encounter in Tarn Taran
ਤਰਨ ਤਰਨ ਦੇ SP ਡੀ ਅਜੇ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਸੀਕਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਸ਼ੱਕੀ ਮੋਟਰਸਾਈਕਲ ਮਸਤਗੜ੍ਹ ਤੋਂ ਪਿੰਡ ਭੂਰਿਆਂ ਨੂੰ ਆ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਉਕਤ ਮੋਟਰਸਾਈਕਲ ਨੂੰ ਰੁਕਣ ਲਈ ਸਰਕਾਰੀ ਗੱਡੀ ਦਾ ਡਿੱਪਰ ਦਿੱਤਾ ਤਾਂ ਉਹਨਾਂ ਨੇ ਮੋਟਰਸਾਈਕਲ ਰੋਕਣ ਦੀ ਬਜਾਏ ਭਜਾ ਲਿਆ ਅਤੇ ਪੁਲਿਸ ਦੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ, ਪ੍ਰਤਾਪ ਬਾਜਵਾ ਤੇ ਮੰਤਰੀ ਹਰਪਾਲ ਚੀਮਾ ਵਿਚਾਲੇ ਗਹਿਮਾ-ਗਹਿਮੀ
ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਦੋਵਾਂ ਦੇ ਗੋਲੀ ਲੱਗ ਗਈ। ਮੁਲਜ਼ਮਾਂ ਦੀ ਪਛਾਣ ਪ੍ਰਭਜੀਤ ਤੇ ਪ੍ਰਕਾਸ਼ ਵਜੋਂ ਹੋਈ ਹੈ। ਜਿਨ੍ਹਾਂ ਨੇ ਪਿਛਲੇ ਦਿਨ ਅਫਰੀਦੀ ਅਤੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ਤੇ ਹਲਕਾ ਖੇਮਕਰਨ ਵਿੱਚ ਕਈ ਲੋਕਾਂ ਤੋਂ ਫਰੌਤੀਆਂ ਮੰਗੀਆਂ ਸਨ ਅਤੇ ਫਰੋਤੀ ਨਾ ਦੇਣ ਵਾਲੇ ਕਈ ਲੋਕਾਂ ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ।
ਵੀਡੀਓ ਲਈ ਕਲਿੱਕ ਕਰੋ -:
























