ਬਟਾਲਾ ਦੇ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਨੇੜੇ ਵੱਡਾ ਧਮਾਕਾ ਹੋਇਆ ਹੈ। ਥਾਣੇ ਦੇ ਕੁਝ ਦੂਰੀ ‘ਤੇ ਦੇਰ ਰਾਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਕਰਨਾ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਧਮਾਕੇ ਦੀ ਆਵਾਜ਼ ਦੀ ਸੂਚਨਾ ਮਿਲਣ ਤੋਂ ਬਾਅਦ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣੇ ਦੇ ਸਾਹਮਣੇ ਤੋਂ ਇੱਕ ਨਹਿਰ ਲੰਘਦੀ ਹੈ। ਨਹਿਰ ਦੇ ਦੂਜੇ ਪਾਸੇ ਤੋਂ ਇਸ ਧਮਾਕੇ ਦੀ ਆਵਾਜ਼ ਆਈ ਹੈ। ਫਿਲਹਾਲ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਧਮਾਕੇ ਦੀ ਜਾਣਕਾਰੀ ਨਹੀਂ ਦਿੱਤੀ। ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ।
ਇਹ ਵੀ ਪੜ੍ਹੋ : ਮੋਗਾ-ਬਰਨਾਲਾ ਹਾਈਵੇਅ ‘ਤੇ ਡਿਵਾਈਡਰ ਨਾਲ ਟ.ਕਰਾ/ਈ ਤੇਜ਼ ਰਫ਼ਤਾਰ ਕਾਰ, 3 ਨੌਜਵਾਨਾਂ ਦੀ ਹੋਈ ਮੌ.ਤ
ਵੀਡੀਓ ਲਈ ਕਲਿੱਕ ਕਰੋ -:
