ਪਟਿਆਲਾ ਦੇ ਕਸਬਾ ਬਾਦਸ਼ਾਹਪੁਰ ਪੁਲਿਸ ਥਾਣੇ ਨੇੜੇ ਬੀਤੀ ਰਾਤ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ ਪੁਲਿਸ ਚੌਂਕੀ ਦੇ ਨਾਲ ਬਣੇ ਕੋਆਪਰੇਟਿਵ ਸੋਸਾਇਟੀ ਦੇ ਦਫਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਦਾ ਪਤਾ ਲੱਗਦਿਆ ਹੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਮਗਰੋਂ ਪਟਿਆਲਾ ਰੇਂਜ ਦੇ SSP ਡਾਕਟਰ ਨਾਨਕ ਸਿੰਘ ਅਤੇ SP ਯੋਗੇਸ਼ ਸ਼ਰਮਾ ਪਹੁੰਚ ਗਏ।
ਇਹ ਧਮਾਕਾ ਚੌਕੀ ਦੀ ਕੰਧ ਦੇ ਨੇੜੇ ਹੋਇਆ। ਧਮਾਕੇ ਕਾਰਨ ਨੇੜਲੇ ਘਰਾਂ ਵਿੱਚ ਰਹਿਣ ਵਾਲੇ ਲੋਕ ਡਰ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੁਲਿਸ ਸਟੇਸ਼ਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਗ੍ਰਨੇਡ ਹਮਲਾ ਸੀ ਜਾਂ ਕੁਝ ਹੋਰ। ਫਿਲਹਾਲ, ਪੁਲਿਸ ਇਸ ਮਾਮਲੇ ਵਿੱਚ ਹਰ ਐਂਗਲ ਦੀ ਜਾਂਚ ਕਰ ਰਹੀ ਹੈ।
SSP ਨਾਨਕ ਸਿੰਘ ਨੇ ਦੱਸਿਆ ਕਿ ਇਹ ਧਮਾਕਾ ਦੇਰ ਰਾਤ ਹੋਇਆ। ਜਿਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਪਟਿਆਲਾ ਪੁਲਿਸ ਦੀਆਂ ਜਾਂਚ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਦੇਰ ਰਾਤ ਜਦੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਆਸ-ਪਾਸ ਦੇ ਲੋਕ ਤੁਰੰਤ ਇਕੱਠੇ ਹੋ ਗਏ। ਆਲੇ-ਦੁਆਲੇ ਦੇ ਇਲਾਕੇ ਦੀ ਭਾਲ ਕੀਤੀ ਗਈ ਹੈ, ਪਰ ਕੁਝ ਨਹੀਂ ਮਿਲਿਆ। ਆਸ-ਪਾਸ ਦੇ ਲੋਕਾਂ ਅਨੁਸਾਰ, ਧਮਾਕੇ ਦੀ ਆਵਾਜ਼ ਇੰਨੀ ਉੱਚੀ ਸੀ ਕਿ ਇਸਨੂੰ ਅੱਧੇ ਕਿਲੋਮੀਟਰ ਤੱਕ ਸੁਣਿਆ ਗਿਆ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਕੇਸ ’ਚ 5ਵੀਂ ਵਾਰ ਬਦਲੀ ਗਈ SIT, ਹੁਣ ਇਸ IPS ਨੂੰ ਲਾਇਆ ਗਿਆ ਮੁਖੀ
SSP ਨਾਨਕ ਸਿੰਘ ਨੇ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਜਾਂਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਅਸੀਂ ਇਸ ਵੇਲੇ ਆਪਣੇ ਆਪ ਜਾਂਚ ਕਰ ਰਹੇ ਹਾਂ। ਜਿਸ ਤੋਂ ਅਸੀਂ ਜਾਣ ਸਕਦੇ ਹਾਂ ਕਿ ਉਸ ਜਗ੍ਹਾ ‘ਤੇ ਅਸਲ ਵਿੱਚ ਕੀ ਹੋਇਆ ਸੀ। SSP ਨਾਨਕ ਸਿੰਘ ਨੇ ਗ੍ਰਨੇਡ ਹਮਲੇ ਸਮੇਤ ਕਿਸੇ ਵੀ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਸੀਂ ਇਸ ਐਂਗਲ ਦੀ ਜਾਂਚ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
