ਕਿਹਾ ਜਾਂਦਾ ਹੈ ਕਿ ਜ਼ਮੀਨ ਦਾ ਲਾਲਚ ਹਰ ਇੱਕ ਦੇ ਸਿਰ ਚੜ ਕੇ ਸਮੇਂ ਸਿਰ ਬੋਲ ਹੀ ਜਾਂਦਾ ਹੈ, ਅਜਿਹਾ ਮਾਮਲਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਤਿੰਨ ਧੀਆਂ ਦੇ ਪਿਓ ਨੇ ਆਪਣੀ 12 ਏਕੜ ਜ਼ਮੀਨ ਦੀ ਹੋਈ ਗਲਤ ਰਜਿਸਟਰੀ ਤੋਂ ਪਰੇਸ਼ਾਨ ਹੋਕੇ ਉੱਪਰ ਛੱਤ ਨਾਲ ਲੱਗੇ ਗਾਡਰ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 80 ਸਾਲ ਦੇ ਕਿਸਾਨ ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਦਰਾਜ ਵਜੋਂ ਹੋਈ ਹੈ। ਜੋ ਆਪਣੀ 12 ਏਕੜ ਜ਼ਮੀਨ ਦੀ ਗਲਤ ਰਜਿਸਟਰੀ ਤੋਂ ਪਰੇਸ਼ਾਨ ਸੀ ਅਤੇ ਪਿਛਲੇ ਚਾਰ ਸਾਲਾਂ ਤੋਂ ਆਪਣੀ ਧੀ ਕੁਲਵਿੰਦਰ ਕੌਰ ਕੋਲ ਪਿੰਡ ਰੂੜੇਕੇ ਕਲਾਂ ਰਹਿ ਰਿਹਾ ਸੀ।
ਮ੍ਰਿਤਕ ਮੇਜਰ ਸਿੰਘ ਦੀ ਅੰਗਹੀਨ ਲੜਕੀ ਕੁਲਵਿੰਦਰ ਕੌਰ ਨੇ ਰੋਂਦੇ ਕੁਰਲਾਉਂਦੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਰਿਵਾਰ ਵਿੱਚ ਤਿੰਨ ਧੀਆਂ ਹਨ। ਉਹਨਾਂ ਦਾ ਕੋਈ ਵੀ ਭਰਾ ਨਹੀਂ ਉਹਨਾਂ ਦੇ ਪਿਤਾ ਮੇਜਰ ਸਿੰਘ ਦੀ 12 ਏਕੜ ਜ਼ਮੀਨ ਸੀ ਜਿਸ ਨੂੰ ਮੇਜਰ ਸਿੰਘ ਦੇ ਭਤੀਜੇ ਨੇ 2 ਜਾਅਲੀ ਆਧਾਰ ਕਾਰਡ ਬਣਾ ਕੇ ਵੱਖੋ ਵੱਖਰੀਆਂ ਰਜਿਸਟਰੀਆਂ ਆਪਣੇ ਨਾ ਕਰਵਾ ਲਈਆਂ। ਜਦੋਂ ਇਸ ਮਾਮਲੇ ਸਬੰਧੀ ਉਹਨਾਂ ਦੇ ਪਿਤਾ ਮੇਜਰ ਸਿੰਘ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਵੀ ਇਸਦਾ ਕੇਸ ਲਗਾ ਦਿੱਤਾ ਸੀ। ਪਰ ਪਿਛਲੇ ਕਈ ਸਾਲਾਂ ਤੋਂ ਉਨਾਂ ਦੇ ਪਿਤਾ ਮੇਜਰ ਸਿੰਘ ਨੂੰ ਸ਼ਰੇਆਮ ਧਮਕੀਆਂ ਅਤੇ ਡਰਾਇਆ, ਧਮਕਾਇਆ ਜਾ ਰਿਹਾ ਸੀ। ਮੇਜਰ ਸਿੰਘ ਆਪਣੀ 12 ਏਕੜ ਜ਼ਮੀਨ ਨੂੰ ਲੈਕੇ ਪਰੇਸ਼ਾਨ ਸੀ, ਜਿਸ ਨੇ ਘਰ ਦੇ ਚੁਬਾਰੇ ਵਿੱਚ ਛੱਤ ਨਾਲ ਲੱਗੇ ਗਾਡਰ ਵਿੱਚ ਕੱਪੜਾ ਪਾ ਕੇ ਖੁਦਕੁਸ਼ੀ ਕਰ ਲਈ।
ਉਹਨਾਂ ਦੱਸਿਆ ਕਿ ਉਹ ਪਿੰਡ ਵਿੱਚ ਨਗਰ ਕੀਰਤਨ ‘ਤੇ ਗਏ ਹੋਏ ਸਨ, ਜਦ ਇਹ ਘਟਨਾਕ੍ਰਮ ਵਾਪਰਿਆ। ਜਿਸ ਦੀ ਆਖਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਮੇਜਰ ਸਿੰਘ ਦੇ ਕੋਈ ਵੀ ਪੁੱਤ ਨਹੀਂ ਸੀ ਅਤੇ ਉਸਦੀਆਂ ਤਿੰਨ ਧੀਆਂ ਸਨ। ਜੋ ਆਪਣੀ ਤਿੰਨੇ ਧੀਆਂ ਨੂੰ ਜ਼ਮੀਨ ਦੇਣਾ ਚਾਹੁੰਦਾ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਉਂਦੇ ਆਪਣੇ ਪਿਤਾ ਦੀ ਮੌਤ ਦਾ ਇਨਸਾਫ ਮੰਗਦੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦੇ ਪਿਤਾ ਦੀ ਜ਼ਮੀਨ ਦੀ ਰਜਿਸਟਰੀ ਨੂੰ ਦਰੁਸਤ ਕਰਕੇ ਉਹਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ।
ਇਹ ਵੀ ਪੜ੍ਹੋ : ਨੂਰ ਹੁਸੈਨ ਬਣੀ ਸਰਬਜੀਤ ਕੌਰ ਦੀ ਭਾਰਤ ਵਾਪਸੀ ‘ਤੇ ਬ੍ਰੇਕ ! ਪਾਕਿ ਗ੍ਰਹਿ ਮੰਤਰਾਲੇ ਨੇ ਆਖਰੀ ਸਮੇਂ ‘ਤੇ ਲਗਾਈ ਰੋਕ !
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐੱਸਐਚਓ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈਕੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਮ੍ਰਿਤਕ ਦੀ ਧੀ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ 2 ਔਰਤਾਂ ਅਤੇ ਇੱਕ ਵਿਅਕਤੀ ਹਰਦੀਪ ਸਿੰਘ,ਵੀਰਪਾਲ ਕੌਰ ਅਤੇ ਮਨਜੀਤ ਕੌਰ ਖਿਲਾਫ ਬੀਐਨਐਸ ਦੀਆਂ ਧਰਾਵਾਂ 108 ਅਤੇ 351(2)ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ, ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਮ੍ਰਿਤਕ ਕਿਸਾਨ ਮੇਜਰ ਸਿੰਘ ਦਰਜ ਕੀਤੇ ਮੁਕਦਮੇ ਵਿੱਚ ਮੁਲਜ਼ਮ ਮਾਂ-ਪੁੱਤ ਅਤੇ ਨੂੰਹ ਸ਼ਾਮਿਲ ਹਨ। ਜੋ ਪੁਲਿਸ ਦੀ ਗ੍ਰਿਫਤਾਰ ਤੋਂ ਫਰਾਰ ਹਨ।
ਵੀਡੀਓ ਲਈ ਕਲਿੱਕ ਕਰੋ -:
























