ਭਲਕੇ ਯਾਨੀ 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਮੂਸੇਵਾਲਾ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿੰਡ ਮੂਸਾ ਮਾਨਸਾ ਵਿਚ ਫ੍ਰੀ ਕੈਂਸਰ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਹਾਲ ਹੀ ਵਿਚ ਉਨ੍ਹਾਂ ਵੱਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ।
ਪੋਸਟ ਵਿਚ ਲਿਖਿਆ ਗਿਆ ਹੈ ਕਿ ਸ਼ੁੱਭਦੀਪ ਪੰਜਾਬ ਵਿਚ ਫੈਲ ਰਹੇ ਕੈਂਰ ਤੋਂ ਬਹੁਤ ਚਿੰਤਤ ਸੀ। ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ, ਚੈਕਅੱਪ ਕਰਵਾਉਣ ਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਉਸ ਨੇ ਆਪਣੇ ਦਾਦਾ ਜੀ ਦੇ ਨਾਂ ‘ਤੇ ਹਰ ਸਾਲ ਕੈਂਸਰ ਚੈਕਅੱਪ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : ਸੁਰੇਸ਼ ਗੋਪੀ ਨੇ ਮੰਤਰੀ ਅਹੁਦੇ ਛੱਡਣ ਦੀ ਗੱਲ ਨੂੰ ਦੱਸਿਆ ਗਲਤ, ਕਿਹਾ-‘ਅਸੀਂ ਕੇਰਲ ਦੇ ਵਿਕਾਸ ਲਈ ਵਚਨਬੱਧ’
ਉਸੇ ਲੜੀ ਨੂੰ ਅੱਗੇ ਤੋਰਦਿਆਂ ਸ਼ੁਭਦੀਪ ਦੇ ਜਨਮ ਦਿਨ ‘ਤੇ ਮਿਤੀ 11 ਜੂਨ ਪਿੰਡ ਮੂਸਾ ਮਾਨਸਾ ਵਿਖੇ ਕੈਂਸਰ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸਾਰੇ ਪਿੰਡ ਵਾਸੀਆਂ, ਹਲਕਾ ਨਿਵਾਸੀਆਂ ਨੂੰ ਇਸ ਕੈਂਪ ਵਿਚ ਪਹੁੰਚਣ ਦੀ ਅਪੀਲ ਕਰਦੇ ਹਾਂ ਤਾਂ ਜੋ ਆਪਣੇ ਪਿੰਡਾਂ ਨੂੰ ਕੈਂਸਰ ਤੋਂ ਬਚਾਅ ਸਕੀਏ।
ਵੀਡੀਓ ਲਈ ਕਲਿੱਕ ਕਰੋ -: