ਹਰਿਆਣਾ ਦੇ ਸੋਨੀਪਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿਓ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ। ਇਹੀ ਨਹੀਂ ਕਤਲ ਤੋਂ ਬਾਅਦ ਸਬੂਤ ਮਿਟਾਉਣ ਲਈ ਉਹ ਪੁੱਤ ਦਾ ਸਸਕਾਰ ਕਰਨ ਵੀ ਜਾ ਰਿਹਾ ਸੀ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਪਿਓ ਸ਼ਮਸ਼ਾਨ ਘਾਟ ਵਿਚੋਂ ਹੀ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ ਰੋਹਿਤ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰੋਹਿਤ ਨਸ਼ੇ ਕਰਨ ਦਾ ਆਦੀ ਸੀ। ਸ਼ਰਾਬ ਪੀ ਕੇ ਘਰ ਵਿਚ ਲੜਾਈ ਝਗੜਾ ਕਰਦਾ ਸੀ। ਪੁੱਤ ਦੀਆਂ ਇਨ੍ਹਾਂ ਕਰਤੂਤਾਂ ਤੋਂ ਪਿਓ ਕਾਫੀ ਪ੍ਰੇਸ਼ਾਨ ਸੀ। ਪਿਓ ਨੇ ਪੁੱਤ ਦੇ ਸਿਰ ਵਿਚ ਡੰਡਾ ਮਾਰਿਆ ਜਿਸ ਨਾਲ ਪੁੱਤ ਦੀ ਮੌਤ ਹੋ ਗਈ। ਪਿਓ ਨੇ ਸਬੂਤ ਨੂੰ ਮਿਟਾਉਣ ਵਾਸਤੇ ਸ਼ਮਸ਼ਾਨਘਾਟ ਵਿਚ ਸਸਕਾਰ ਕਰਨ ਬਾਰੇ ਸੋਚਿਆ ਪਰ ਪਿੰਡ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ : ਧੀ ਦੀ ਲਵਮੈਰਿਜ ਤੋਂ ਨਾਰਾਜ਼ ਸੀ ਪਰਿਵਾਰ, ਇਕ ਸਾਲ ਬਾਅਦ ਸ਼ਹਿਰ ਆਉਂਦੇ ਹੀ ਜਵਾਈ ਦਾ ਕੀਤਾ ਕਤ.ਲ
ਪੁਲਿਸ ਮੌਕੇ ‘ਤੇ ਪਹੁੰਚੀ ਤੇ ਮ੍ਰਿਤਕ ਦੇਹ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਉਸ ਨੂੰ ਸਿਵਲ ਹਸਪਤਾਲ ਰਖਵਾ ਦਿੱਤਾ ਤੇ ਫਰਾਰ ਪਿਓ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: