ਇੱਕ ਪਾਸੇ ਜਿੱਥੇ ਵਿਦੇਸ਼ ਦੀ ਧਰਤੀ ਤੇ ਵਧੀਆ ਭਵਿੱਖ ਲੈਕੇ ਜਾਣ ਵਾਲਿਆਂ ਦੀਆਂ ਕਤਾਰਾਂ ਟੁੱਟ ਨਹੀਂ ਰਹੀਆਂ, ਉੱਥੇ ਹੀ ਵਿਦੇਸ਼ ਤੋਂ ਅਨਹੋਣੀਆਂ ਦੇ ਮਾਮਲਿਆਂ ਦੀ ਗਿਣਤੀ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਪਣੇ ਬੱਚਿਆਂ ਦੇ ਵਧੀਆ ਪਾਲਣ ਪੋਸ਼ਣ ਦੇ ਸੁਪਨੇ ਨੂੰ ਲੈ ਕੇ ਵਿਦੇਸ਼ ਦੀ ਧਰਤੀ ‘ਤੇ ਗਏ ਇੱਕ ਹੋਰ ਵਿਅਕਤੀ ਦੀ ਦੁਬਈ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਰਿਆੜ ਦਾ ਵਾਸੀ ਕਿੱਕਰ ਸਿੰਘ ਕਰੀਬ ਮਹੀਨਾ ਪਹਿਲਾਂ ਹੀ ਦੁਬਈ ਦੀ ਧਰਤੀ ਤੇ ਆਪਣੇ ਦੋ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਸੁਪਨੇ ਨੂੰ ਲੈ ਕੇ ਗਿਆ ਸੀ ਅਤੇ ਉੱਥੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁੱਖਦਾਈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ।
ਇਸ ਮੌਕੇ ਮ੍ਰਿਤਕ ਕਿੱਕਰ ਸਿੰਘ ਦੀ ਪਤਨੀ ਵਿਪਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਕਰੀਬ ਮਹੀਨਾ ਪਹਿਲਾਂ ਦੁਬਈ ਰੁਜ਼ਗਾਰ ਦੀ ਭਾਲ ਵਿੱਚ ਗਏ ਸਨ ਪਰ ਉਹਨਾਂ ਨੂੰ ਸਵੇਰੇ ਤੜਕਸਾਰ ਉਹਨਾਂ ਦੇ ਕੁਝ ਸਾਥੀਆਂ ਦਾ ਫੋਨ ਆਇਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਚਾਹਤ ਹੈ ਕਿ ਉਹ ਆਪਣੇ ਪਤੀ ਨੂੰ ਅਖੀਰਲੀ ਵਾਰ ਦੇਖ ਸਕਣ।
ਇਹ ਵੀ ਪੜ੍ਹੋ : ਗੁਰਦਾਸਪੁਰ : ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਇੱਕ ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀ
ਇਸ ਮੌਕੇ ਮ੍ਰਿਤਕ ਕਿੱਕਰ ਸਿੰਘ ਦੇ ਸੋਹਰਾ ਹਰਭਜਨ ਸਿੰਘ ਨੇ ਕਿਹਾ ਕਿ ਉਹਨਾਂ ਦਾ ਜਵਾਈ ਕਿੱਕਰ ਸਿੰਘ ਪਹਿਲਾਂ ਉਹਨਾਂ ਦੇ ਪਿੰਡ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਆਇਆ ਪਰ ਉੱਥੇ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਉਸਨੇ ਵਿਦੇਸ਼ ਜਾਣ ਦਾ ਰਾਹ ਚੁਣਿਆ ਅਤੇ ਵਿਦੇਸ਼ ਦੀ ਧਰਤੀ ਤੋਂ ਕਿੱਕਰ ਸਿੰਘ ਦੀ ਮੌਤ ਦੀ ਖਬਰ ਸਾਹਮਣੇ ਆਈ। ਉਹਨਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੇ ਦੋ ਬੱਚਿਆਂ ਅਤੇ ਪਤਨੀ ਨੂੰ ਛੱਡ ਗਿਆ ਹੈ ਜਿਨਾਂ ਦਾ ਕੋਈ ਘਰ ਬਾਰ ਵੀ ਨਹੀਂ ਹੈ ਤੇ ਨਾ ਕੋਈ ਰੁਜ਼ਗਾਰ ਹੈ।
ਵੀਡੀਓ ਲਈ ਕਲਿੱਕ ਕਰੋ -:
