ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਸ਼ਹਿਰ ਤਪਾ ਮੰਡੀ ਤੋਂ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਫਰੂਟ ਦੀ ਰੇੜੀ ਲਾ ਕੇ ਆਪਣਾ ਪਰਿਵਾਰ ਦਾ ਪਾਲਣ ਪੋਸਣ ਕਰਨ ਵਾਲੇ 28 ਸਾਲ ਦੇ ਨੌਜਵਾਨ ਦਾ ਨਸ਼ੇੜੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਸਰੂਪ ਸਿੰਘ,ਬਾਜ਼ੀਗਰ ਬਰਾਦਰੀ ਤਪਾ ਮੰਡੀ ਵਜੋਂ ਹੋਈ ਹੈ।
ਜਦੋਂ ਅਮਨਦੀਪ ਗੰਭੀਰ ਹਾਲਤ ਵਿੱਚ ਜ਼ਖਮੀ ਸੀ ਉਸ ਸਮੇਂ ਉਸ ਨੇ ਦੱਸਿਆ ਕਿ ਉਹ ਆਪਣੀ ਫਰੂਟ ਵਾਲੀ ਰੇੜੀ ਤੇ ਮੌਜੂਦ ਸੀ ਜਿੱਥੇ ਤਿੰਨ ਨਸ਼ੇੜੀ ਨੌਜਵਾਨਾਂ ਵੱਲੋਂ ਬੇਵਜਾਹ ਉਸ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਅਮਨਦੀਪ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਨਿਊਜ਼ ਚੈਨਲ ਦੇ ਰਿਪੋਰਟਰ ਨਾਲ ਵਿਸ਼ੇਸ਼ ਤੌਰ ਤੇ ਘਟਨਾ ਦੀ ਜਾਣਕਾਰੀ ਦੇਕੇ ਆਪਣੇ ਉੱਪਰ ਹੋਏ ਕਾਤਲਾਨਾ ਹਮਲੇ ਲਈ ਦੋਸ਼ੀ ਖਿਲਾਫ ਇਨਸਾਫ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਨਖਾਹ ਸਮੇਤ 2 ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਵਜ੍ਹਾ
ਦੱਸਿਆ ਜਾ ਰਿਹਾ ਹੈ ਕਿ ਨਸ਼ੇੜੀਆਂ ਨੇ ਉਸ ‘ਤੇ ਪੇਚਕਾਸ ਅਤੇ ਇੱਕ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਦਿੱਤਾ। ਜੋ ਸਰੀਰ ਦੇ ਆਰ ਪਾਰ ਲੰਘ ਗਿਆ ਅਤੇ ਜ਼ਖਮੀ ਅਮਨਦੀਪ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਂਦਾ ਗਿਆ,ਜਿਸ ਤੋਂ ਬਾਅਦ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ,ਪਰ ਹਾਲਤ ਨਾਜੁਕ ਦੇਖਦੇ ਹੋਇਆਂ ਫਰੀਦਕੋਟ ਹਸਪਤਾਲ ਵੱਲੋਂ ਵੀ ਉਸ ਨੂੰ ਏਮਸ ਬਠਿੰਡਾ ਰੈਫਰ ਕਰ ਦਿੱਤਾ। ਜਿੱਥੇ ਉਸਦੀ ਮੌਤ ਹੋ ਗਈ।
ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਸਰੂਪ ਸਿੰਘ ਅਤੇ ਮਾਤਾ ਇੰਦਰੋ ਦੇਵੀ ਸਮੇਤ ਉਸ ਦੀ ਪਤਨੀ ਅਤੇ ਛੋਟੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਅਮਨਦੀਪ ਸਿੰਘ ਆਪਣੇ ਪਿੱਛੇ 3 ਛੋਟੇ ਬੱਚੇ ਜਿਨ੍ਹਾਂ ‘ਚ 1 ਸਾਲ ਅਤੇ 6 ਸਾਲ ਦੇ 2 ਲੜਕੇ ਅਤੇ ਇੱਕ 3 ਸਾਲ ਦੀ ਛੋਟੀ ਲੜਕੀ, ਪਤਨੀ, ਪਿਤਾ-ਮਾਤਾ ਅਤੇ ਵੱਡਾ ਭਰਾ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: