ਫਾਜ਼ਿਲਕਾ ਪੁਲਿਸ ਨੇ ਲੋਕ ਸਭਾ ਚੋਣਾਂ 2024 ਦੌਰਾਨ ਗੈਰ-ਕਾਨੂੰਨੀ ਸ਼ਰਾਬ ਦੀ ਆਵਾਜਾਈ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦਿਆਂ ਸਫਲਤਾ ਹਾਸਿਲ ਕੀਤੀ ਹੈ। ਥਾਣਾ ਅਮੀਰ ਖਾਸ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਗੱਡੀਆਂ ਵੀ ਜ਼ਬਤ ਕਰ ਲਈ ਗਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਖਤਾ ਸੂਚਨਾ ਮਿਲਣ ‘ਤੇ ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਸ਼ੇਰ ਮੁਹੰਮਦ ਦੀ ਪੁਲਿਸ ਨੇ ਫ਼ਿਰੋਜ਼ਪੁਰ ਸਾਈਡ ਤੋਂ ਆ ਰਹੀ ਕਾਰ ਅਤੇ ਟਾਟਾ ਪਿਕਅੱਪ ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਮੁਲਜ਼ਮਾਂ ਕੋਲੋਂ 184 ਪੇਟੀਆਂ ਬੀਅਰ ਅਤੇ 10 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਉਨ੍ਹਾਂ ਨੇ ਮੁਲਜ਼ਮਾਂ ਦੀਆਂ ਦੋਨੋਂ ਵਾਹਨਾਂ ਨੂੰ ਕਬਜੇ ‘ਚ ਲੈ ਲਿਆ ਹੈ।
ਇਹ ਵੀ ਪੜ੍ਹੋ : DRDO ਨੇ ਸੈਨਿਕਾਂ ਲਈ ਤਿਆਰ ਕੀਤੀ ਦੇਸ਼ ਦੀ ਸਭ ਤੋਂ ਹਲਕੀ ਬੁ.ਲੇ.ਟ ਪਰੂਫ ਜੈਕੇਟ, ਜਾਣੋ ਕੀ ਹੈ ਇਸਦੀ ਖਾਸੀਅਤ
ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਦੀ ਪਛਾਣ ਰਘੁਵੀਰ ਸਿੰਘ ਵਾਸੀ ਮੱਖੂ, ਸੁਨੀਲ ਕੁਮਾਰ ਵਾਸੀ ਫ਼ਿਰੋਜ਼ਪੁਰ ਅਤੇ ਸਮੀਰ ਚੌਹਾਨ ਵਾਸੀ ਕਾਠਮੰਡੂ ਨੇਪਾਲ ਵਜੋਂ ਹੋਈ ਹੈ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: