ਫਾਜ਼ਿਲਕਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। BSF ਦੇ ਸਹਿਯੋਗ ਨਾਲ ਪੁਲਿਸ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ 9.5 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਪਿਛਲੇ ਸਬੰਧਾਂ ਦੀ ਜਾਂਚ ਕਰਦੇ ਹੋਏ ਬੀੈੱਸਐੱਫ ਸਰਹੱਦੀ ਪਿੰਡ ਜਮਸ਼ੇਰ ਵਿਚ ਚੱਕੀ ਨਸ਼ਾ ਤਸਕਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਚਲਾਇਆ ਗਿਆ ਜਿਸ ਤਹਿਤ ਫੜੇ ਗਏ ਵਿਅਕਤੀ ਨੇ ਪਿੰਡ ਬੁਹਾਰ ਜਮਸ਼ੇਰ ਵਿਖੇ ਗੁਪਤ ਟਿਕਾਣੇ ਬਾਰੇ ਅਹਿਮ ਜਾਣਕਾਰੀ ਦਾ ਖੁਲਾਸਾ ਕੀਤਾ ਗਿਆ।
ਪੁਲਿਸ ਉਸ ਜਗ੍ਹਾ ਉਤੇ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਪੁਲਿਸ ਨੂੰ ਮੌਕੇ ਤੋਂ 9 ਲੱਖ 46 ਹਜ਼ਾਰ 700 ਰੁਪਏ ਦੀ ਡਰੱਗ ਮਨੀ, 73.84 ਗ੍ਰਾਮ ਸੋਨਾ, 109 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ ਹੈ। ਅਜਿਹੇ ਸ਼ਰਰਾਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਹਾਲਾਂਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਅੱਜ ਵੱਡੀ ਕਾਮਯਾਬੀ ਫਾਜ਼ਿਲਕਾ ਪੁਲਿਸ ਨੂੰ ਹਾਸਲ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: