ਪੰਜਾਬ ਦੇ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਘਟਨਾ ਵਿੱਚ ਸ਼ਾਮਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਟ੍ਰਿਪਲ ਮਰਡਰ ‘ਚ ਸ਼ਾਮਲ 7 ਸ਼ੂਟਰਾਂ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਫਿਰੋਜ਼ਪੁਰ ਪੁਲਿਸ ਉਸ ਨੂੰ ਔਰੰਗਾਬਾਦ ਤੋਂ ਲਿਆਉਣ ਲਈ ਰਵਾਨਾ ਹੋ ਗਈ ਹੈ।
ਬੀਤੇ ਮੰਗਲਵਾਰ 3 ਸਤੰਬਰ ਨੂੰ ਦਿਨ-ਦਿਹਾੜੇ ਫਿਰੋਜ਼ਪੁਰ ਸ਼ਹਿਰ ਦੇ ਅਕਾਲਗੜ੍ਹ ਗੁਰਦੁਆਰੇ ਦੇ ਸਾਹਮਣੇ ਇੱਕ ਕਾਰ ਪੁੱਜੀ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਰ ‘ਚ ਸਵਾਰ ਜਸਪ੍ਰੀਤ ਕੌਰ (24) ਪੁੱਤਰੀ ਕੁਲਦੀਪ ਸਿੰਘ ਵਾਸੀ ਕਮੂਆ ਵਾਲੀ ਬਸਤੀ (ਕੰਬੋਜ ਨਗਰ) ਦੇ ਸਿਰ ‘ਤੇ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਗੋਲੀ ਲੱਗਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਲੰਡਨ ‘ਚ ਚੱਲਦੇ ਸ਼ੋਅ ‘ਚ ਕਰਨ ਔਜਲਾ ਦੇ ਮਾਰਿਆ ਬੂਟ, ਗੁੱਸੇ ‘ਚ ਆਏ ਗਾਇਕ ਨੇ ਕਿਹਾ- ਸਟੇਜ ‘ਤੇ ਆਓ…
ਦਿਲਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਬਸਤੀ ਬਾਗਵਾਲੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਦਕਿ ਹਰਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਸਿੰਘ ਅਤੇ ਅਨਮੋਲਦੀਪ ਪੁੱਤਰ ਗੁਰਦੀਪ ਸਿੰਘ ਜ਼ਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਨਾਜ਼ੁਕ ਹੈ। ਵਾਰਦਾਤ ਵਾਲੀ ਥਾਂ ਤੋਂ ਕਰੀਬ 25 ਗੋਲੀਆਂ ਦੇ ਖੋਲ ਮਿਲੇ ਹਨ। ਕਾਰ ਵਿੱਚ ਕਈ ਗੋਲੀਆਂ ਦੇ ਨਿਸ਼ਾਨ ਹਨ। ਕਾਰ ਦੀਆਂ ਸੀਟਾਂ ਖੂਨ ਨਾਲ ਲੱਥਪੱਥ ਸਨ।
ਵੀਡੀਓ ਲਈ ਕਲਿੱਕ ਕਰੋ -: