ਪੰਜਾਬ ਭਰ ਦੇ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਕਣਕ ਦੀ ਨਾੜ ਜਿਸ ਤੋਂ ਤੂੜੀ ਬਣਾਈ ਜਾਣੀ ਸੀ, ਕਣਕ ਦੀ ਨਾੜ ਦੇ 16 ਕਿੱਲੇ ਸੜ ਕੇ ਸਵਾਹ ਹੋ ਗਏ, ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਵਿਅਕਤੀ ਜੋ ਅੱਗ ਨੂੰ ਬੁਝਾ ਰਿਹਾ ਸੀ, ਇਸ ਅੱਗ ਨੂੰ ਬੁਝਾਉਂਦਾ ਹੋਇਆ ਬੁਰੀ ਤਰਾਂ ਝੁਲਸ ਗਿਆ। ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਨੂੰ ਬੁਝਾਉਣ ਲਈ ਮੌਕੇ ‘ਤੇ ਪਹੁੰਚੀਆਂ। ਫਾਇਰ ਦਸਤੇ ਦੀ ਮਦਦ ਦੇ ਨਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਮੁੱਖ ਕਾਰਨ ਕੋਈ ਵਿਅਕਤੀ ਬੀੜੀ ਪੀ ਰਿਹਾ ਸੀ ਤਾਂ ਅਚਾਨਕ ਇਹ ਅੱਗ ਬੀੜੀ ਤੋਂ ਲੱਗੀ ਦੱਸੀ ਜਾ ਰਹੀ ਹੈ।
ਪਿੰਡ ਕੈਦੂਪੁਰ ਵਾਸੀ ਤੇ ਕਿਸਾਨ ਨੇ ਕਿਹਾ ਕਿ ਕੋਈ ਵਿਅਕਤੀ ਬੀੜੀ ਪੀ ਕੇ ਇੱਥੇ ਸਿੱਟ ਗਿਆ। ਜਿਸ ਕਰਬ ਅੱਗ ਲੱਗ ਗਈ। ਕਣਕ ਦੀ ਨਾੜ ਤੇ ਰਹਿੰਦ ਖੁਹੰਦ ਦੇ 16 ਕਿੱਲੇ ਸੜਕੇ ਸਵਾਹ ਹੋ ਗਏ। ਇਸ ਦੇ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੇ ਵਿੱਚ ਇੱਕ ਵਿਅਕਤੀ ਵੀ ਬੁਰੀ ਤਰ੍ਹਾਂ ਅੱਗ ਦੀ ਚਪੇੜ ਦੇ ਵਿੱਚ ਆ ਗਿਆ। ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ : ਕਿਸੇ ਨੂੰ ਵੀ ਜਾ.ਨ ਲੈਣ ਦਾ ਅਧਿਕਾਰ ਨਹੀਂ…ਪਹਿਲਗਾਮ ਹ.ਮ/ਲੇ ‘ਤੇ ਬੋਲੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਇਸ ਮੌਕੇ ਤੇ ਨਾਭਾ ਫਾਇਰ ਦੱਸਤੇ ਦੇ ਕਰਮਚਾਰੀ ਨੇ ਕਿਹਾ ਕਿ ਪਿੰਡ ਕੈਦੂਪੁਰ ਵਿਖੇ ਅੱਗ ਲੱਗਣ ਦੀ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਮੌਕੇ ਤੇ ਪਹੁੰਚੇ। ਇਹ ਅੱਗ ਬਹੁਤ ਜਿਆਦਾ ਭਿਆਨਕ ਸੀ। ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਹ ਖੇਤਾਂ ਦੇ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਸੀ। ਇਸ ਅੱਗ ਲੱਗਣ ਦੇ ਨਾਲ ਕਣਕ ਦੀ ਨਾੜ ਦੇ 16 ਕਿੱਲੇ ਅੱਗ ਦੇ ਨਾਲ ਨੁਕਸਾਨੇ ਗਏ ਅਤੇ ਇੱਕ ਵਿਅਕਤੀ ਦੀ ਅੱਗ ਦੇ ਨਾਲ ਬੁਰੀ ਤਰਾਂ ਝੁਲਸ ਗਿਆ। ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।
ਵੀਡੀਓ ਲਈ ਕਲਿੱਕ ਕਰੋ -:
























