ਧੂਰੀ ਦੇ ਮਲੇਰਕੋਟਲਾ ਰੋਡ ਤੇ ਐਮਐਮ ਕਾਰ ਅਸੈਸਰੀ ਦੀ ਦੁਕਾਨ ‘ਤੇ ਭਲਕੇ ਦੁਪਹਿਰ ਕਰੀਬ ਢਾਈ ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਕਾਰਨ ਦੁਕਾਨ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅੱਗ ਨਾਲ ਨਾਲ ਲੱਗਦੇ ਘਰ ਦਾ ਨੁਕਸਾਨ ਵੀ ਹੋਇਆ ਹੈ। ਘਰ ਦੀਆਂ ਕੰਧਾਂ ਤੇ ਤਰੇੜਾਂ ਆ ਗਈਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਦੁਕਾਨ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਉਹ ਦੁਕਾਨ ਤੇ ਮੌਜੂਦ ਸੀ ਤਾਂ ਮੈਨੂੰ ਬਾਹਰ ਦੁਕਾਨ ਦੀ ਕੰਧ ਦੀ ਲਿਪਾਈ ਕਰਦੇ ਮਿਸਤਰੀਆਂ ਨੇ ਦੱਸਿਆ ਉੱਪਰਲੀ ਮੰਜ਼ਿਲ ਤੋਂ ਧੂਆਂ ਨਿਕਲ ਰਿਹਾ ਸੀ। ਉਸ ਨੇ ਜਦੋਂ ਦੇਖਿਆ ਤਾਂ ਦੂਜੀ ਮੰਜ਼ਿਲ ਚ ਅੱਗ ਲੱਗੀ ਹੋਈ ਸੀ। ਫਿਰ ਉਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚ ਗਈਆਂ। ਉਸ ਨੇ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਦਿਆਂ ਕਿਹਾ ਮੇਰਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਦੁਕਾਨ ਦੇ ਮਾਲਕ ਨੇ ਦੱਸਿਆ ਮੇਰਾ ਇਸ ਕਾਰ ਅਸੈਸਰੀ ਦਾ ਸਮਾਨ ਅਤੇ ਇਲੈਕਟਰੋਨਸ ਦਾ ਕੀਮਤੀ ਸਮਾਨ ਪਿਆ ਸੀ, ਜੋ ਕਿ ਸੁਆਹ ਹੋ ਗਏ ਹਨ। ਅੱਗ ਕਾਰਨ ਦੁਕਾਨ ਦੇ ਨਾਲ ਲੱਗਦੇ ਕੁਝ ਘਰ ਵੀ ਨੁਕਸਾਨੇ ਗਏ ਹਨ। ਦੁਕਾਨ ਦੇ ਮਾਲਕ ਨੇ ਅਤੇ ਹੋਰ ਲੋਕਾਂ ਨੇ ਕਿਹਾ ਜਿਸ ਤਰ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਸਰਕਾਰ ਉਸ ਤੇ ਤਰਾਂ ਮੇਰੀ ਮਦਦ ਕਰੇ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਪਾਲ ਸਿੰਘ ਸਮਾਓ, ਨਿੱਕੇ ਸਿੱਧੂ ਤੇ ਪਰਿਵਾਰ ਨਾਲ ਕੱਟਿਆ ਕੇਕ
ਫਾਇਰ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇੱਥੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਜਿੰਨ੍ਹਾਂ ਵਿੱਚੋਂ ਦੋ ਸੰਗਰੂਰ ਇੱਕ ਮਲੇਰਕੋਟਲਾ ਤੇ ਇੱਕ ਧੂਰੀ ਦੀ ਗੱਡੀ ਆਈ। ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਕਰੀਬ 12 13 ਗੱਡੀਆਂ ਲੱਗ ਗਈਆਂ ਹਨ। ਉਨ੍ਹਾਂ ਵੱਲੋਂ ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: