ਅੰਮ੍ਰਿਤਸਰ ਦੇ ਗਿਲਵਾਲੀ ਗੇਟ ਅਧੀਨ ਆਉਂਦੇ ਗਲੀ ਬ੍ਰਹਮਚਾਰੀ ਜਿੱਥੇ ਦੇਰ ਰਾਤ ਇੱਕ ਘਰ ਵਿੱਚ ਅਚਾਨਕ ਭਿਆਨਕ ਅੱਗ ਲੱਗੀ। ਦੱਸਿਆ ਜਾ ਰਿਹਾ ਹੈ ਘਰ ਵਿੱਚ 3 ਸਾਲ ਦਾ ਬੱਚਾ ਅਤੇ 7 ਅਤੇ 15 ਸਾਲ ਦੀਆਂ ਬੱਚੀਆਂ ਨਾਲ ਪਰਿਵਾਰ ਸੋ ਰਿਹਾ ਸੀ। ਇਸ ਦੌਰਾਨ ਅਚਾਨਕ ਹੀ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ। ਆਂਢ-ਗੁਆਂਢ ਦੇ ਲੋਕਾਂ ਨੇ ਮੁਸ਼ਕਿਲ ਨਾਲ ਘਰ ਵਿੱਚ ਮੌਜੂਦ ਬੱਚੇ ਤੇ ਹੋਰ ਮੈਂਬਰਾਂ ਨੂੰ ਬਚਾਇਆ।

ਮਿਲੀ ਜਾਣਕਾਰੀ ਅਨੁਸਾਰ ਜਿਸ ਸ਼ਖਸ ਦੇ ਘਰ ਅੱਗ ਲੱਗੀ ਹੈ ਉਹ ਟੇਲਰ ਹੈ ਅਤੇ ਘਰ ਦੇ ਵਿੱਚ ਕਾਫੀ ਸੂਟ ਪਏ ਸਨ, ਜੋ ਕਿ ਲੋਕਾਂ ਵੱਲੋਂ ਸਿਉਣ ਲਈ ਦਿੱਤੇ ਗਏ ਸਨ। ਵਿਆਹ ਸ਼ਾਦੀ ਦੇ ਸੀਜ਼ਨ ਹੋਣ ਕਰਕੇ ਲੋਕਾਂ ਦੇ ਆਡਰ ਆਏ ਸਨ। ਗਲੀ ਭੀੜੀ ਹੋਣ ਕਰਕੇ ਜੱਦੋ ਜਹਿਦ ਕਰਕੇ ਪਾਈਪ ਘਰ ਤੱਕ ਪਹੁੰਚਾਈ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਮਾਮਲੇ ‘ਚ ਸਰਕਾਰੀ ਦਖਲ ਅੰਦਾਜ਼ੀ ਮਰਿਆਦਾ ਦੇ ਵਿਰੁੱਧ : SGPC ਪ੍ਰਧਾਨ ਧਾਮੀ
ਪਰ ਉਦੋਂ ਤੱਕ ਸਾਰੇ ਸੂਟ ਤੇ ਕਪੜੇ ਸੀਣ ਵਾਲੀ ਮਸ਼ੀਨ ਰੁਜ਼ਗਾਰ ਦਾ ਸਾਧਨ ਸਮੇਤ ਹਰ ਨਿੱਕੀ ਮੋਟੀ ਚੀਜ਼ ਅੱਗ ਵਿੱਚ ਸੜ ਕੇ ਸੁਆਹ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਡੇਢ ਤੋਂ ਦੋ ਲੱਖ ਦਾ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਗੁਹਾਰ ਲਗਾਈ ਹੈ ਕਿ ਕੋਈ ਵੀ ਸੰਸਥਾ ਜਾਂ ਕੋਈ ਮਦਦ ਕਰਨਾ ਚਾਹੇ ਤਾਂ ਜਰੂਰ ਕਰੇ। ਛੋਟਾ ਪਰਿਵਾਰ ਹੈ ਦੋ ਬੱਚੀਆਂ ਤੇ ਇੱਕ ਬੱਚਾ ਅਤੇ ਸਾਰਾ ਕੁਝ ਸੜ ਕੇ ਸਵਾਹ ਹੋਇਆ ਹੈ ਜਿਸ ਕਰਕੇ ਨੁਕਸਾਨ ਭਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























