ਬਾਬਾ ਬਕਾਲਾ ਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਪੰਜ ਰੋਜ਼ਾ ਫੁੱਟਬਾਲ ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਵਿੱਚ ਇੱਕ ਬੱਚੇ ਦੀ ਮੌਤ ਅਤੇ ਇੱਕ ਵਿਅਕਤੀ ਦੇ ਗਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਗੋਲੀਬਾਰੀ ਦੌਰਾਨ ਪਿੰਡ ਦੇ ਛੁੱਟੀ ‘ਤੇ ਨੌਜਵਾਨ ਫੌਜੀ ਗੁਰਪ੍ਰੀਤ ਸਿੰਘ ਜਾਨਾ (25) ਪੁੱਤਰ ਪ੍ਰਮਜੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਉਹ ਟੂਰਨਾਂਮੈਂਟ ਦੌਰਾਨ ਗੋਲਕੀਪਰ ਦੀ ਡਿਊਟੀ ਨਿਭਾ ਰਿਹਾ ਸੀ। ਟੂਰਨਾਂਮੈਂਟ ਖਤਮ ਹੋਣ ‘ਤੇ ਇਨਾਮ ਵੰਡ ਸਮਾਰੋਹ ਵਿੱਚ ਲੋਕ ਰੁੱਝੇ ਹੋਏ ਸਨ ਕਿ ਅਚਾਨਕ ਗੋਲੀਆ ਚੱਲਣ ਨਾਲ ਸਨਸਨੀ ਫੈਲ ਗਈ।
ਜਾਣਕਾਰੀ ਮੁਤਾਬਕ ਨੇੜਲੇ ਪਿੰਡ ਨੰਗਲੀ ਦੇ ਕੁੱਝ ਬੱਚੇ ਅਤੇ ਹੋਰ ਲੋਕ ਟੂਰਨਾਂਮੈਂਟ ਵੇਖਣ ਗਏ ਸਨ, ਜਿੱਥੇ ਇੱਕ ਨਾਬਲਗ ਲੜਕਾ ਗੁਰਸੇਵਕ ਸਿੰਘ (14 ਸਾਲ) ਪੁੱਤਰ ਦਲਬੀਰ ਸਿੰਘ ਕੌਮ ਮਜਬੀ ਸਿੱਖ ਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ ਤੇ ਤਿੰਨ ਭੈਣਾ ਦਾ ਇਕਲੋਤਾ ਭਰਾ ਸੀ। ਜਿਸਦੇ ਲੱਕ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਜੈਲੇਂਸਕੀ ਨਾਲ ਝੜਪ ਦੇ ਬਾਅਦ ਹੁਣ ਆਇਆ ਰੂਸ ਦਾ ਨੰਬਰ, ਟਰੰਪ ਨੇ ਪੁਤਿਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
ਜ਼ਖਮੀ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਹੈ। ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਗੁਰਸੇਵਕ ਸਿੰਘ ਤਿੰਨ ਭੈਣਾ ਦਾ ਇਕਲੋਤਾ ਭਰਾ ਸੀ। ਨਾਬਾਲਕ ਦੀ ਮੌਤ ਹੋ ਜਾਣ ਤੇ ਸੋਕ ਲਹਿਰ ਫੈਲ ਗਈ ਹੈ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























