ਪੰਜਾਬ ਵਿੱਚ ਬਲਾਕ ਕਮੇਟੀ ਚੋਣਾਂ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਰਕਰਾਂ ਵਿਚਕਾਰ ਹਿੰਸਕ ਝੜਪ ਹੋ ਗਈ। ‘ਆਪ’ ਆਗੂ ਜਿੱਤ ਦਾ ਜਸ਼ਨ ਮਨਾ ਰਹੇ ਸਨ ਕਾਂਗਰਸੀ ਵਰਕਰ ਵੀ ਉੱਥੇ ਪਹੁੰਚੇ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਬਹਿਸ ਹੋ ਗਈ।
‘ਆਪ’ ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ‘ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਗੋਲੀਬਾਰੀ ਕੀਤੀ ਗਈ। ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਦੀ ਪਛਾਣ ਗੁਰਮੁਖ ਸਿੰਘ (65), ਰਵਿੰਦਰ ਸਿੰਘ (44) ਅਤੇ ਮਨਦੀਪ ਸਿੰਘ (36) ਵਜੋਂ ਹੋਈ ਹੈ। ਤਿੰਨਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਹ ਘਟਨਾ ਗਿੱਲ ਇਲਾਕੇ ਦੇ ਬਚਿੱਤਰ ਨਗਰ ਵਿੱਚ ਵਾਪਰੀ। ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।

ਹਸਪਤਾਲ ਵਿੱਚ ਦਾਖਲ ਜ਼ਖਮੀ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਲਾਕੇ ਵਿੱਚ ਧੰਨਵਾਦ ਰੈਲੀ ਦਾ ਕੱਢ ਰਹੇ ਸਨ। ਕਾਂਗਰਸੀ ਨੇਤਾ ਜਸਬੀਰ ਸਿੰਘ ਨੇ ਉਨ੍ਹਾਂ ਨਾਲ ਗਾਲੀ-ਗਲੌਚ ਕਰਨਾ ਸ਼ੁਰੂ ਕਰ ਦਿੱਤਾ। “ਅਸੀਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ,” ਉਨ੍ਹਾਂ ਕਿਹਾ ਕਿ ਉਹ ਗੁੱਸੇ ਵਿੱਚ ਆ ਗਿਆ ਅਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਈ ਲੋਕਾਂ ਨਾਲ ਝੜਪ ਕੀਤੀ ਅਤੇ ਫਾਇਰਿੰਗ ਕੀਤੀ। ਰਵਿੰਦਰ ਮੁਤਾਬਕ 15 ਤੋਂ 20 ਗੋਲੀਆਂ ਚੱਲੀਆਂ। ਪਿੰਡ ਦੇ 3 ਤੋਂ 4 ਲੋਕ ਜ਼ਖਮੀ ਹੋ ਗਏ। ਜੋ ਜ਼ਖਮੀ ਹੋਏ ਹਨ, ਉਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।
ਇਹ ਵੀ ਪੜ੍ਹੋ : ਸਿਡਨੀ ‘ਚ ਹਮਲੇ ਦਾ ਮਾਮਲਾ, ਪੰਜਾਬੀ ਨੌਜਵਾਨ ਨੇ ਫੜਿਆ ਸੀ ਹਮਲਾਵਰ, ਕਈ ਲੋਕਾਂ ਦੀਆਂ ਬਚਾਈਆਂ ਜਾਨਾਂ
ਆਮ ਆਦਮੀ ਪਾਰਟੀ ਦੇ ਨੇਤਾ ਜਤਿੰਦਰਪਾਲ ਸਿੰਘ ਗਾਬੜੀਆ ਨੇ ਕਿਹਾ ਕਿ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕੱਲ੍ਹ ਹੋਈਆਂ ਸਨ। ਬਚਿੱਤਰ ਨਗਰ ਤੋਂ ਸਾਡੇ ‘ਆਪ’ ਉਮੀਦਵਾਰ ਸੋਨੂੰ ਗਿੱਲ ਅਤੇ ਸੁਮਿਤ ਸਿੰਘ ਖੰਨਾ ਦੋਵੇਂ ਚੋਣਾਂ ਜਿੱਤ ਗਏ। ਅੱਜ ਅਸੀਂ ਧੰਨਵਾਦ ਰੈਲੀ ਕੱਢ ਰਹੇ ਸੀ। ਦੂਜੇ ਪਾਸੇ ਕਾਂਗਰਸੀ ਨੇਤਾ ਜਸਬੀਰ ਸਿੰਘ ਨੇ ਗੋਲੀਬਾਰੀ ਕੀਤੀ। ਸਾਡੇ 4 ਲੋਕ ਜ਼ਖਮੀ ਹੋ ਗਏ। ਜਸਬੀਰ ਦੇ ਨਾਲ ਕਈ ਹੋਰ ਨੌਜਵਾਨ ਵੀ ਮੌਜੂਦ ਸਨ, ਜੋ ਮੌਕੇ ਤੋਂ ਭੱਜ ਗਏ।
ਵੀਡੀਓ ਲਈ ਕਲਿੱਕ ਕਰੋ -:

























