ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ 13 ਫਰਵਰੀ 2024 ਤੋਂ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੋਣੀ ਹੈ। ਇਸ ਸਬੰਧੀ ਪੰਜਾਬ ਵਿੱਚ ਅੱਜ 11 ਫਰਵਰੀ ਤੋਂ ਤਿੰਨ ਮਹਾਂਪੰਚਾਇਤਾਂ ਹੋਣਗੀਆਂ। ਕਿਸਾਨਾਂ ਦੀ ਪਹਿਲੀ ਮਹਾਪੰਚਾਇਤ ਰਤਨਪੁਰ ਬਾਰਡਰ ‘ਤੇ ਹੋਵੇਗੀ।
ਕਿਸਾਨ 12 ਫਰਵਰੀ ਨੂੰ ਖਨੌਰੀ ਬਾਰਡਰ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਵਿਖੇ ਮਹਾਪੰਚਾਇਤ ਕਰਨਗੇ। 12 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਕਿਸਾਨ SKM ਨਾਲ ਏਕਤਾ ਦੇ ਪ੍ਰਸਤਾਵ ‘ਤੇ ਚੰਡੀਗੜ੍ਹ ‘ਚ ਮੀਟਿੰਗ ਕਰਨਗੇ। 14 ਤਰੀਕ ਨੂੰ ਚੰਡੀਗੜ੍ਹ ਦੇ ਸੈਕਟਰ-26 ਵਿੱਚ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਵੇਗੀ। ਜੇਕਰ ਇਹ ਗੱਲਬਾਤ ਅੱਗੇ ਨਾ ਵਧੀ ਜਾਂ ਗੱਲਬਾਤ ਅਸਫਲ ਰਹੀ ਤਾਂ ਕਿਸਾਨ 25 ਫਰਵਰੀ ਨੂੰ ਦਿੱਲੀ ਕੂਚ ਕਰਨਗੇ।
ਇਹ ਵੀ ਪੜ੍ਹੋ : ਦਿੱਲੀ ‘ਚ ਅੱਜ ਕੇਜਰੀਵਾਲ ਨੇ ਸੱਦੀ ਪਾਰਟੀ ਦੀ ਮੀਟਿੰਗ, CM ਮਾਨ ਸਣੇ ਪੰਜਾਬ ਦੇ ਵਿਧਾਇਕ ਹੋਣਗੇ ਸ਼ਾਮਿਲ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 13 ਫਰਵਰੀ ਨੂੰ ਸ਼ੰਭੂ ਬਾਰਡਰ ‘ਤੇ ਮਹਾਪਂਚਾਇਤ ਹੋਵੇਗੀ। ਇੱਥੇ ਵੱਡੀ ਗਿਣਤੀ ‘ਚ ਕਿਸਾਨ-ਮਜ਼ਦੂਰ ਤੇ ਦੇਸ਼ ਵਾਸੀ ਪਹੁੰਚਣ। ਏਕਤਾ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਜਗ੍ਹਾ ਆ ਕੇ ਅੰਦੋਲਨ ਕਰਨ ਤਾਂ ਜੋ ਸਾਡੀਆਂ MSP ਵਰਗੀਆਂ ਮੰਗਾਂ ਮੰਨੀਆਂ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ -:
