ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਹੈ ਪਰ ਫਿਰ ਵੀ ਇਨ੍ਹਾਂ ਤੋਂ ਇਲਾਵਾ ਕਈ ਅਜਿਹੀਆਂ ਜ਼ਰੂਰਤਾਂ ਹਨ ਜੋ ਘਰਾਂ ਅੰਦਰ ਬੈਠੇ ਲੋਕਾਂ ਨੂੰ ਮਹਿਸੂਸ ਹੋ ਰਹੀਆਂ ਹਨ। ਇਸ ਮੁਸ਼ਕਿਲ ਸਮੇਂ ਵਿੱਚ ਗਾਇਕ ਮਿੱਕਾ ਸਿੰਘ, ਗੁਰੂ ਰੰਧਾਵਾ ਅਤੇ ਸ਼ੈਰੀ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਅਪੀਲ ਕੀਤੀ ਹੈ।
ਗਾਇਕ ਮੀਕਾ ਸਿੰਘ ਨੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਤੇ ਹੜ੍ਹ ਪੀੜਤਾਂ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਗਾਇਕ ਨੇ ਕਿਹਾ ਕਿ ਇਸ ਸਮੇਂ ਪੰਜਾਬ ਮਾੜੇ ਸਮੇਂ ‘ਚੋਂ ਗੁਜ਼ਰ ਰਿਹਾ ਹੈ। ਸਾਰੇ ਧਰਮਾਂ ਦੇ ਲੋਕ ਹੜ੍ਹ ਪੀੜਤਾਂ ਦੀ ਮਦਦ ਕਰਨ। ਮੈਂ ਤੇ ਮੇਰੀ NGO ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਤੁਸੀਂ ਜਿੰਨੇ ਜੋਗੇ ਹੋ ਪੰਜਾਬ ਦੀ ਮਦਦ ਕਰੋ। ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਸਾਨੂੰ ਜਲਦੀ ਮਾੜੇ ਸਮੇਂ ‘ਚੋਂ ਬਾਹਰ ਕੱਢੋ।
ਹੜ੍ਹਾਂ ਦੇ ਸੰਕਟ ਵਿਚਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਪੰਜਾਬ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਡੇਰਾ ਬਾਬਾ ਨਾਨਕ ਵਿੱਚ ਆਈ ਮੁਸ਼ਕਲ ਘੜੀ ਦੇ ਵੇਲੇ ਉਨ੍ਹਾਂ ਨੇ ਮੈਡੀਕਲ ਤੇ ਐਮਰਜੈਂਸੀ ਸਪਲਾਈਆਂ ਨਾਲ ਸਜੱਜਿਤ ਰੈਸਕਿਊ ਟੀਮ ਭੇਜ ਕੇ ਲੋਕਾਂ ਦੀ ਸਹਾਇਤਾ ਲਈ ਹੱਥ ਵਧਾਇਆ। ਕਿਸੇ ਵੀ ਮਦਦ ਲਈ +91 77196 54739 ਨੰਬਰ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਹੋਰ ਟੀਮਾਂ ਰਾਸ਼ਨ, ਪਾਣੀ ਲੈ ਕੇ ਜਾਣਗੀਆਂ। ਤੁਸੀਂ ਵੀ ਜਿਨਾਂ ਹੋ ਸਕੇ ਮਦਦ ਕਰੋ। ਆਓ ਸਾਰੇ ਪੰਜਾਬ ਦੀ ਮਦਦ ਕਰੀਏ ਤੇ ਆਪਣੇ ਪਰਿਵਾਰ ਦੇ ਨਾਲ ਖੜੀਏ।
ਇਹ ਵੀ ਪੜ੍ਹੋ : SAS ਨਗਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕੈਬ ਡ੍ਰਾਈਵਰ ਦੇ ਕ/ਤ.ਲ ‘ਚ ਸ਼ਾਮਿਲ 3 ਮੁਲਜ਼ਮਾਂ ਨੂੰ ਕੀਤਾ ਕਾਬੂ
ਗਾਇਕ ਸ਼ੈਰੀ ਮਾਨ ਨੇ ਵੀ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੇ ਜਾਣਕਾਰ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਅਤੇ ਮਦਦ ਕਰ ਰਹੇ ਹਾਂ। ਆਓ ਆਪਾਂ ਪੰਜਾਬ ਨਾਲ ਖੜ੍ਹੀਏ, ਕਿਉਂਕਿ ਪੰਜਾਬ ਹਮੇਸ਼ਾ ਸਾਡਾ ਹੈ। ਅਸੀਂ ਅੱਜ ਵੀ ਪੰਜਾਬ ਨਾਲ ਹਾਂ ਤੇ ਹਮੇਸ਼ਾ ਪੰਜਾਬ ਨਾਲ ਹੀ ਰਹਾਂਗੇ। ਆਓ ਆਪਾਂ ਸਾਰੇ ਅਰਦਾਸ ਕਰੀਏ ਤੇ ਸਭ ਦੀ ਮਦਦ ਕਰੀਏ।
ਵੀਡੀਓ ਲਈ ਕਲਿੱਕ ਕਰੋ -:
























