ਪੰਜਾਬ ‘ਚ ਹੁਣ ਸੂਬਾ ਸਰਕਾਰ ਨੇ ਸਕੂਲ ਪੱਧਰ ‘ਤੇ ਫੁੱਟਬਾਲ ਖਿਡਾਰੀ ਤਿਆਰ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਸਰਕਾਰ ਆਉਣ ਵਾਲੇ ਦਿਨਾਂ ‘ਚ DFB (ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ) ਨਾਲ ਸਾਂਝੇਦਾਰੀ ਕਰ ਸਕਦੀ ਹੈ। ਇਸ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਹਰਜੋਤ ਬੈਂਸ ਜਰਮਨੀ ਗਏ ਹੋਏ ਹਨ। ਜਿੱਥੇ ਉਹ ਕੁਝ ਦਿਨ ਰੁਕ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤੀ ਪੋਸਟ ‘ਚ ਲਿਖਿਆ ਕਿ ਮੈਂ ਅਗਲੇ ਤਿੰਨ ਦਿਨ ਜਰਮਨੀ ‘ਚ ਰਹਾਂਗਾ। ਮੈਂ ਸਾਡੇ ਸਕੂਲਾਂ ਵਿੱਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ DFB (ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ) ਨਾਲ ਸਾਂਝੇਦਾਰੀ ਕਰਨ ਦੀ ਉਮੀਦ ਕਰਦਾ ਹਾਂ। ਮੈਂ ਪੰਜਾਬ ਵਿੱਚ ਹੁਨਰ ਵਿਕਾਸ ਦੇ ਮੌਕਿਆਂ ਦੀ ਖੋਜ ਕਰਨ ਲਈ ਤਕਨੀਕੀ ਯੂਨੀਵਰਸਿਟੀਆਂ ਦਾ ਵੀ ਦੌਰਾ ਕਰਾਂਗਾ।
ਇਹ ਵੀ ਪੜ੍ਹੋ : ਪਠਾਨਕੋਟ ‘ਚ 441 ਮੁਲਾਜ਼ਮਾਂ ਨੂੰ ਦਿੱਤੇ ਗਏ ਆਫਰ ਲੈਟਰ, ਕੈਬਨਿਟ ਮੰਤਰੀ ਨੇ ਸੌਂਪੇ ਨਿਯੁਕਤੀ ਪੱਤਰ
ਸਰਕਾਰ ਦਾ ਧਿਆਨ ਹੁਣ ਖੇਡਾਂ ਵੱਲ ਹੈ। ਪੰਜਾਬ ਦੀ ਖੇਡ ਨੀਤੀ ਪਿਛਲੇ ਸਾਲ ਦੇ ਅਖੀਰ ਵਿੱਚ ਜਾਰੀ ਕੀਤੀ ਗਈ ਸੀ। ਇਸ ਵਿੱਚ ਖਿਡਾਰੀਆਂ ਨੂੰ ਕਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਹੁਣ ਸਰਕਾਰ ਪੰਜਾਬ ਭਰ ਵਿੱਚ 250 ਖੇਡ ਨਰਸਰੀਆਂ ਖੋਲ੍ਹਣ ਜਾ ਰਹੀ ਹੈ। ਇਸ ਲਈ ਰੱਖੇ ਗਏ ਕੋਚਾਂ ਦੇ ਫਿਜ਼ੀਕਲ ਫਿਟਨੈਸ ਟਰਾਇਲ ਚੱਲ ਰਹੇ ਹਨ। ਉਮੀਦ ਹੈ ਕਿ ਖੇਡਾਂ ਦੀ ਨਰਸਰੀ ਵੀ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: