ਗਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ‘ਚ ਇੱਕ ਕਿਸਾਨ ਕਬੱਡੀ ਖਿਡਾਰੀ ਦੀ ਤੂੜੀ ਬਣਾਉਂਦੇ ਸਮੇਂ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਰਜੀਤ ਬਾਜੇਖਾਨੇ ਨੂੰ ਚੋਟੀ ਦੀ ਟੱਕਰ ਦੇਣ ਵਾਲੇ ਸਾਬਕਾ ਕਬੱਡੀ ਖਿਡਾਰੀ ਕਿਸਾਨ ਕੰਡਿਆਲੀ ਤਾਰ ਦੀ ਚਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦਾ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਅਤੇ ਉਸਦਾ ਭਾਈ ਸ਼ੀਰਾ ਸਿੰਘ ਬੀਤੀ ਦੇਰ ਰਾਤ ਤੂੜੀ ਬਣਾ ਰਹੇ ਸਨ। ਇਸ ਦੌਰਾਨ ਜਦੋਂ ਉਹ ਖੇਤ ਵਿੱਚ ਲੱਗੀ ਕੰਡਿਆਲੀ ਤਾਰ ਅਤੇ ਮਸ਼ੀਨ ਨੂੰ ਪਾਸੇ ਕਰਨ ਲੱਗੇ ਤਾਂ ਉਹ ਤੂੜੀ ਵਾਲੀ ਮਸ਼ੀਨ ਅਤੇ ਕੰਡਿਆਲੀ ਤਾਰ ਦੀ ਚਪੇਟ ਵਿੱਚ ਆ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ JEE Mains ’ਚ ਬਣਾਇਆ ਨਵਾਂ ਰਿਕਾਰਡ, 158 ਨੇ ਪਾਸ ਕੀਤੀ ਪ੍ਰੀਖਿਆ
ਉਸ ਨੂੰ ਜ਼ਖ਼ਮੀ ਹਾਲਤ ’ਚ ਗਿੱਦੜਬਾਹਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ। ਜਦੋਂ ਉਸਨੂੰ ਬਠਿੰਡਾ ਲਿਜਾ ਰਹੇ ਸੀ ਤਾਂ ਰਸਤੇ ‘ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਉਪਰੰਤ ਸੰਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਦਰਦਨਾਕ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: