ਅਬੋਹਰ ਦੇ ਜਲਾਲਾਬਾਦ ਸਥਿਤ ਇੰਦਰਾ ਨਗਰੀ ‘ਚ ਕਿਰਾਏਦਾਰ ਬਜ਼ੁਰਗ ਮਕਾਨ ਮਾਲਕ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਰਾਏਦਾਰ ਮਕਾਨ ਮਾਲਕ ਨਾਲ ਕਰੀਬ 1 ਲੱਖ 67 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਉਸ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਅਤੇ ਉਸ ਦੀ ਮਾਂ ਕਰੀਬ ਦੋ ਮਹੀਨੇ ਪਹਿਲਾਂ ਕਿਰਾਏ ‘ਤੇ ਰਹਿਣ ਲਈ ਆਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਸ਼ਾਂਤੀ ਦੇਵੀ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੇ ਘਰ ‘ਚ ਇੱਕ ਕਮਰਾ ਇੱਕ ਨੌਜਵਾਨ ਅਤੇ ਉਸ ਦੀ ਮਾਂ ਨੂੰ ਕਿਰਾਏ ‘ਤੇ ਦਿੱਤਾ ਸੀ। ਇਸ ਤੋਂ ਬਾਅਦ ਇੱਕ ਦਿਨ ਉਕਤ ਨੌਜਵਾਨ ਨੇ ਇਹ ਕਹਿ ਕੇ ਉਸ ਦਾ ਮੋਬਾਈਲ ਮੰਗਿਆ ਕਿ ਉਸ ਨੇ ਕਿਸੇ ਤੋਂ ਪੈਸੇ ਲੈਣੇ ਹਨ ਪਰ ਉਹ ਉਸ ਦਾ ਫ਼ੋਨ ਨਹੀਂ ਚੁੱਕ ਰਿਹਾ। ਉਸ ’ਤੇ ਭਰੋਸਾ ਕਰਕੇ ਮਹਿਲਾ ਨੇ ਆਪਣਾ ਮੋਬਾਈਲ ਫੋਨ ਉਕਤ ਨੌਜਵਾਨ ਨੂੰ ਦੇ ਦਿੱਤਾ।
ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਪਰ ਉਸ ਨੂੰ ਧੋਖਾਧੜੀ ਦਾ ਉਦੋਂ ਪਤਾ ਲੱਗਾ ਜਦੋਂ ਮਹਿਲਾ ਦੀ ਧੀ ਨੇ ਆਪਣੇ ਫ਼ੋਨ ‘ਤੇ ਸੁਨੇਹਾ ਦੇਖਿਆ ਕਿ ਉਸ ਦੇ ਖਾਤੇ ‘ਚੋਂ 2000 ਰੁਪਏ ਕਢਵਾ ਲਏ ਗਏ ਹਨ। ਇਸ ਸਬੰਧੀ ਜਦੋਂ ਪੀੜਤ ਲੜਕੀ ਨੇ ਬੈਂਕ ਜਾ ਕੇ ਪੂਰੀ ਜਾਣਕਾਰੀ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ਵਿੱਚੋਂ 1 ਲੱਖ 67 ਹਜ਼ਾਰ ਰੁਪਏ ਕਢਵਾ ਲਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ADGP ਗੁਰਿੰਦਰ ਢਿੱਲੋਂ ਨੇ ਛੱਡੀ ਨੌਕਰੀ, ਲਾਅ ਐਂਡ ਆਰਡਰ ਦਾ ਸੰਭਾਲ ਰਹੇ ਸਨ ਚਾਰਜ
ਹਾਲਾਂਕਿ ਇਸ ਘਟਨਾ ਦਾ ਪਤਾ ਲੱਗਣ ਤੱਕ ਕਿਰਾਏਦਾਰ ਲੜਕਾ ਫਰਾਰ ਹੋ ਚੁੱਕਾ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਜਦੋਂਕਿ ਉਸ ਦੀ ਮਾਂ ਮਕਾਨ ਮਾਲਕ ਨਾਲ ਘਰ ਵਿੱਚ ਰਹਿ ਰਹੀ ਹੈ। ਮੁਲਜ਼ਮ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਲੜਕਾ ਮਹਿਲਾ ਦਾ ਮੋਬਾਈਲ ਫੋਨ ਲੈਂਦਾ ਸੀ ਪਰ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੇ ਪੁੱਤਰ ਨੇ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਹਨ। ਪੀੜਤ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਵੀਡੀਓ ਲਈ ਕਲਿੱਕ ਕਰੋ -: