ਹਾਲ ਹੀ ਵਿੱਚ ਜੋਰਜੀਆ ਵਿਖੇ ਇੱਕ ਹੋਟਲ ਵਿੱਚ ਵਾਪਰੀ ਘਟਨਾ ਦੌਰਾਨ ਮੌਤ ਦੇ ਮੂੰਹ ਗਏ 12 ਜਣਿਆਂ ਵਿੱਚੋਂ ਤਿੰਨ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਹਨ। ਜਿੰਨ੍ਹਾਂ ਵਿੱਚੋਂ 32 ਸਾਲਾ ਅਮਰਿੰਦਰ ਕੌਰ ਅਤੇ 28 ਸਾਲਾ ਮਨਿੰਦਰ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਖੇੜੀ ਗੰਡਿਆਂ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦੀ ਵਸਨੀਕ ਹਨ ਜੋ ਆਪਸ ਵਿੱਚ ਨਨਾਣ ਭਰਜਾਈ ਸਨ। ਮਨਿੰਦਰ ਕੌਰ ਦਾ ਪੇਕਾ ਪਿੰਡ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਹੈ।
ਮਨਿੰਦਰ ਕੌਰ ਦਾ ਜਤਿੰਦਰ ਸਿੰਘ ਨਾਲ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪਰ ਅਜੇ ਤੱਕ ਉਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਅਗਲੇ ਸਾਲ ਉਨ੍ਹਾ ਨੇ ਭਾਰਤ ਆਉਣਾ ਸੀ। ਜਦੋਂ ਕਿ ਬਾਰਵੀਂ ਜਮਾਤ ਕਰਨ ਤੋਂ ਬਾਅਦ ਅਮਰਿੰਦਰ ਕੋਰ 9 ਸਾਲ ਪਹਿਲਾਂ ਵਿਦੇਸ਼ ਗਈ ਸੀ। ਜਦੋਂ ਪਤਾ ਲੱਗਿਆ ਕਿ ਜੋਰਜੀਆ ਵਿੱਚ ਇੱਕ ਹੋਟਲ ਵਿੱਚ ਚੰਗੀ ਨੌਕਰੀ ਹੈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਕੁਝ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਬਾਅਦ ਵਿਚ ਉਸ ਨੇ ਆਪਣੇ ਭਰਾ ਜਤਿੰਦਰ ਅਤੇ ਭਰਜਾਈ ਮਨਿੰਦਰ ਕੋਰ ਨੂੰ ਵੀ ਉੱਥੇ ਬੁਲਾ ਲਿਆ।
ਇਹ ਵੀ ਪੜ੍ਹੋ : ਮੁਕਤਸਰ ‘ਚ ਟਰਾਲੇ ਤੇ ਬਾਈਕ ਵਿਚਾਲੇ ਹੋਈ ਟੱ.ਕ.ਰ, 2 ਨੌਜਵਾਨਾਂ ਦੀ ਮੌ.ਤ, ਇੱਕ ਜ਼ਖਮੀ
ਪਰ ਜਤਿੰਦਰ ਸਿੰਘ ਸਾਲ 2018 ਵਿੱਚ ਦੱਖਣੀ ਕੋਰੀਆ ਚਲਾ ਗਿਆ, ਪਰ ਅਮਰਿੰਦਰ ਕੋਰ ਅਤੇ ਉਸ ਦੀ ਭਰਜਾਈ ਮਨਿੰਦਰ ਕੋਰ ਜੋਰਜੀਆ ਵਿੱਚ ਹੀ ਰਹਿ ਰਹੀਆਂ ਸਨ। ਉੱਥੇ ਹੀ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਕੋਲ ਸਿਰਫ 1 ਕਿਲਾ ਹੀ ਜ਼ਮੀਨ ਦਾ ਸੀ ਜਿਸ ਨੂੰ ਵੇਚ ਕੇ ਉਹਨਾਂ ਨੇ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ, ਪਰਿਵਾਰ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਤਰਸ ਯੋਗ ਹੈ।
ਜਸਬੀਰ ਕੌਰ ਅਤੇ ਸਾਹਿਬ ਸਿੰਘ ਨੇ ਦੱਸਿਆ ਕਿ ਅਸੀਂ ਬਹੁਤ ਮੁਸ਼ਕਿਲ ਹਲਾਤਾਂ ਵਿਚ ਆਪਣੀ ਬੇਟੀ ਅਤੇ ਨੂੰਹ ਨੂੰ ਬਾਹਰ ਭੇਜਿਆ, ਉੱਥੇ ਹੀ ਮਹਿਮਾਂ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੇ ਬਹੁਤ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਦੇ ਬੱਚਿਆਂ ਦੀ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਜਾਣ।
ਵੀਡੀਓ ਲਈ ਕਲਿੱਕ ਕਰੋ -: