ਲੁਧਿਆਣਾ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਵਾਲਿਆਂ ਲਈ ਅਹਿਮ ਖਬਰ ਹੈ। ਹੁਣ ਤੁਸੀਂ ਲੁਧਿਆਣਾ ਤੋਂ ਗਾਜ਼ੀਆਬਾਦ ਦਾ ਸਫਰ ਸਿਰਫ 1.5 ਘੰਟੇ ‘ਚ ਤੈਅ ਕਰ ਸਕੋਗੇ। ਤੇ ਇਸ ਦੀ ਟਿਕਟ ਸਿਰਫ 1300 ਰੁਪਏ ਤੋਂ ਸ਼ੁਰੂ ਹੋਵੇਗੀ।
ਦੱਸ ਦੇਈਏ ਕਿ ਪਹਿਲਾਂ ਇਸ ਸਫਰ ਵਿਚ 6 ਘੰਟੇ ਲੱਗਦੇ ਸੀ। ਤੇ ਹੁਣ ਸਾਹਨੇਵਾਲ ਏਅਰਪੋਰਟ ਤੋਂ ਫਲਾਈਟ ਜਾਣੀ ਸ਼ੁਰੂ ਹੋ ਗਈ ਹੈ। ਲੰਮਾ ਸਫਰ ਹੁਣ ਥੋੜ੍ਹੇ ਘੰਟਿਆਂ ਵਿਚ ਹੀ ਤੈਅ ਕਰ ਸਕੋਗੇ। ਇਹ ਸਹੂਲਤ ਫਲਾਈਬਿਗ ਏਅਰਲਾਈਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਫਲਾਈਟ 1 ਵਜੇ ਹੈ ਜਦੋਂ ਕਿ ਯਾਤਰੀਆਂ ਨੂੰ 2 ਘੰਟੇ ਪਹਿਲਾਂ ਆਉਣਾ ਪੈਂਦਾ ਹੈ। 1.15 ਮਿੰਟ ਵਿਚ ਲੁਧਿਆਣੇ ਤੋਂ ਗਾਜ਼ੀਆਬਾਦ ਪਹੁੰਚਾ ਦੇਣਗੇ।
ਇਹ ਵੀ ਪੜ੍ਹੋ : ਨਸ਼ਿਆਂ ਨੇ ਉਜਾੜਿਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ 20 ਸਾਲਾ ਨੌਜਵਾਨ ਦੀ ਗਈ ਜਾ/ਨ
ਮੁੱਖ ਮੰਤਰੀ ਮਾਨ ਵੱਲੋਂ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸਾਹਨੇਵਾਲ ਤੋਂ ਚੱਲੀ ਇਸ ਫਲਾਈਟ ਦਾ ਫਾਇਦਾ ਜ਼ਿਆਦਾਤਰ ਬਿਜ਼ਨੈੱਸਮੈਨਾਂ ਤੇ ਆਮ ਲੋਕਾਂ ਨੂੰ ਹੋਵੇਗਾ, ਜੋ ਕਿ ਸਮੇਂ ਦੀ ਬਚਤ ਕਰਨਾ ਚਾਹੁੰਦੇ ਹਨ। ਤੁਸੀਂ www.flybig.in ਵੈੱਬਸਾਈਟ ‘ਤੇ ਟਿਕਟ ਦੀ ਬੁਕਿੰਗ ਕਰ ਸਕਦੇ ਹੋ। ਇਸ ਦੇ ਨਾਲ ਹੀ 9910655655 ਨੰਬਰ ‘ਤੇ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: