ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਹਨ। ਉਨ੍ਹਾਂ ਨੇ ਸਵੇਰੇ 10:30 ਵਜੇ ਭਾਂਖਰਪੁਰ, ਐਸਏਐਸ ਨਗਰ (ਮੋਹਾਲੀ) ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਸਵੇਰੇ 11:40 ਵਜੇ ਉਹ ਪਟਿਆਲਾ ਦੇ ਘਨੌਰ ਗਏ। ਇਸ ਤੋਂ ਬਾਅਦ ਦੁਪਹਿਰ 12:40 ਵਜੇ ਉਹ ਦੇਵੀਗੜ੍ਹ ਪਟਿਆਲਾ ਜਾਣਗੇ। ਦੁਪਹਿਰ 3 ਵਜੇ ਰਾਜਪਾਲ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਨਗੇ। ਸ਼ਾਮ 5:15 ਵਜੇ ਰਾਜਪਾਲ ਸੰਗਰੂਰ ਦੇ ਖਨੂਰੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ।
ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੇ ਮੁੱਦੇ ‘ਤੇ ਰਾਜਪਾਲ ਨੇ ਕਿਹਾ ਕਿ ਕੇਂਦਰ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਰਾਹਤ ਲਈ ਇਹ ਵਿੱਤੀ ਮਦਦ ਜਾਰੀ ਕੀਤੀ ਹੈ। ਨੁਕਸਾਨ ਦੇ ਪੂਰੇ ਮੁਲਾਂਕਣ ਤੋਂ ਬਾਅਦ ਹੋਰ ਰਕਮ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੀ ਟੀਮ ਨੇ ਪੰਜਾਬ ਦਾ ਦੌਰਾ ਵੀ ਕੀਤਾ ਹੈ। ਖੇਤੀਬਾੜੀ ਮੰਤਰੀ ਤੋਂ ਲੈ ਕੇ ਹੋਰਾਂ ਨੇ ਵੀ ਪੰਜਾਬ ਦਾ ਦੌਰਾ ਕੀਤਾ ਹੈ। ਉਹ ਖੁਦ ਵੀ ਗਏ ਹਨ। ਬਾਕੀ ਮਦਦ ਘਰਾਂ, ਜਾਨਵਰਾਂ ਅਤੇ ਹੋਰ ਚੀਜ਼ਾਂ ਦੇ ਨੁਕਸਾਨ ਦਾ ਵਿਸਥਾਰਤ ਮੁਲਾਂਕਣ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ 2025 ‘ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ‘ਚ UAE ਨੂੰ 9 ਵਿਕਟਾਂ ਨਾਲ ਹਰਾਇਆ
ਕਟਾਰੀਆ ਨੇ ਕਿਹਾ ਕਿ ਕੇਂਦਰ ਕੋਲ ਮਦਦ ਕਰਨ ਦਾ ਇੱਕ ਫਾਰਮੂਲਾ ਹੈ। ਆਫ਼ਤ ਦਾ ਪੈਸਾ ਕਿਸੇ ਵੀ ਤਰ੍ਹਾਂ ਰਾਜਾਂ ਦੇ ਖਾਤਿਆਂ ਵਿੱਚ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਮੌਸਮ ਵਿਭਾਗ ਅਤੇ ਐਨਡੀਆਰਐਫ ਸਮੇਤ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਕੇਂਦਰ ਨੂੰ ਉਨ੍ਹਾਂ ਸਾਰੇ ਜ਼ਰੂਰੀ ਉਪਕਰਣਾਂ ਬਾਰੇ ਸੂਚਿਤ ਕਰਨ ਜਿਨ੍ਹਾਂ ਦੀ ਵਿਭਾਗਾਂ ਨੂੰ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:
























