ਅਮਰੀਕਾ ਵਿਚ ਹੋਈਆ ਵਿਸ਼ਵ ਪੁਲਿਸ ਕੁਸ਼ਤੀ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਮਨਿਹਾਲਾ ਜੈ ਸਿੰਘ ਤਹਿਸੀਲ ਪੱਟੀ ਦੇ ਨੌਜਵਾਨ ਗੁਰਸਾਹਿਬ ਸਿੰਘ ਨੇ ਗੋਲਡ ਤਮਗਾ ਜਿੱਤ ਕੇ ਤਿਰੰਗੇ ਤੇ ਆਪਣੇ ਦੇਸ਼ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਮੁਕਾਬਲੇ ਬੀਤੇ ਮੰਗਲਵਾਰ ਨੂੰ ਹੋਏ ਸਨ। ਗੁਰਸਾਹਿਬ ਦੀ ਜਿੱਤ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਖੇਡਾਂ 28 ਜੂਨ ਤੋ 6 ਜੁਲਾਈ ਤੱਕ ਹੋਈਆਂ। ਇਨ੍ਹਾਂ ਖੇਡਾਂ ਵਿਚ ਵਿਸ਼ਵ ਭਰ ਤੋਂ 60 ਦੇਸ਼ਾਂ ਦੇ 8 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਗੁਰਸਾਹਿਬ ਸਿੰਘ ਨੇ ਕੱਚਾ-ਪੱਕਾ ਸਕੂਲ ਤੋਂ ਬਾਰ੍ਹਵੀਂ ਕੀਤੀ। ਉਸਨੇ 2014 ਵਿੱਚ ਖੇਡ-ਮੇਲਿਆ ਵਿਚ ਕਬੱਡੀ ਖੇਡਣੀ ਸ਼ੁਰੂ ਕੀਤੀ। ਉਸ ਨੇ ਇੰਡੀਆ ਵਿੱਚੋਂ ਤੀਸਰਾ ਮੈਡਲ ਜਿੱਤਿਆ। ਇਸ ਵੇਲੇ ਉਹ ਬੀਐੱਸਐੱਫ ਮੋਹਾਲੀ ਵਿਖੇ ਨੌਕਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜੱਗੂ ਭ.ਗ.ਵਾ/ਨਪੁ/ਰੀਆ ਦੀ ਭਾਬੀ ਨੂੰ ਪੁਲਿਸ ਨੇ ਕੀਤਾ ਡਿਟੇਨ, ਸੱਸ ਦੀ ਅੰਤਿਮ ਅਰਦਾਸ ਲਈ ਆਈ ਸੀ ਪੰਜਾਬ
ਇਸ ਮੌਕੇ ਗੁਰਸਾਹਿਬ ਸਿੰਘ ਦੇ ਵੱਡੇ ਭਰਾ ਕੰਵਲਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਬਾਠ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਬਹੁਤ ਮਿਹਨਤੀ ਅਤੇ ਨੌਜਵਾਨਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਅਤੇ ਦੇਸ਼ ਨੂੰ ਇਸ ਉੱਤੇ ਮਾਣ ਹੈ ਅਤੇ ਪੂਰਾ ਦੇਸ਼ ਉਸ ਉੱਤੇ ਮਾਣ ਕਰ ਰਿਹਾ ਹੈ। ਅਸੀਂ ਉਸ ਦੀ ਚੜ੍ਹਦੀ ਕਲਾ ਦੀ ਕਾਮਣਾ ਕਰਦੇ ਹਾਂ ਕਿ ਇਸ ਤਰ੍ਹਾਂ ਉਹ ਦੇਸ਼ ਦਾ ਸਿਰ ਉੱਚਾ ਕਰਦਾ ਰਹੇ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਗੁਰਸਾਹਿਬ ‘ਤੇ ਮਾਣ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























