ਚੰਡੀਗੜ੍ਹ ਗਰੁੱਪ ਆਫ ਕਾਲਜ ਮੁਹਾਲੀ ਅਤੇ ਸ੍ਰੀ ਕੁਲਵੰਤ ਗਿੱਲ ਮੈਨੇਜਿੰਗ ਡਾਇਰੈਕਟਰ ਅਤੇ ਸ਼੍ਰੀਮਤੀ ਤੇਜਿੰਦਰ ਕੌਰ ਵਾਈਸ ਪ੍ਰੈਜ਼ੀਡੈਂਟ ਲਿਸ਼ਕਾਰਾ ਟੀ.ਵੀ. ਕੈਨੇਡਾ ਵੱਲੋਂ ਝੰਜੇੜੀ ਵਿਖੇ ਸਿਨੇਮੀਡੀਆ ਪੰਜਾਬ ਅਵਾਰਡ (ਸਿੰਪਾ ਐਵਾਰਡ) ਨਾਂਅ ਹੇਠ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਲੁਧਿਆਣਾ ਦੀ ਧੀ ਅਤੇ ਉੱਭਰਦੀ ਫੈਸ਼ਨ ਡਿਜ਼ਾਈਨਰ ਗੁਰਨਾਜ਼ ਗਰੇਵਾਲ ਨੂੰ ਫੈਸ਼ਨ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਨਿੱਕੀ ਉਮਰ ਵਿੱਚ ਵੱਡੀਆਂ ਉਪਲੱਬਧੀਆਂ ਨੂੰ ਦੇਖਦਿਆਂ ਹੋਇਆਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

Gurnaaz Grewal of Ludhiana
ਇਹ ਸਨਮਾਨ ਚਿੰਨ੍ਹ ਗੁਰਨਾਜ਼ ਨੂੰ ਕਲਾ ਅਤੇ ਸਭਿਆਚਾਰ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮਹਾਨ ਗਾਇਕ ਤੇ ਸਾਬਕਾ ਸਾਂਸਦ ਮੁਹੰਮਦ ਸਦੀਕ ਅਤੇ ਨਾਮਵਰ ਗਾਇਕਾ ਅਤੇ ਫਿਲਮ ਕਲਾਕਾਰ ਅਮਰ ਨੂਰੀ ਦੇ ਸ਼ੁੱਭ ਹੱਥਾਂ ਤੋਂ ਦਿਵਾਇਆ ਗਿਆ। ਇਸ ਸਮਾਰੋਹ ਦਾ ਉਦਘਾਟਨ ਪੰਜਾਬੀ ਫਿਲਮ ਇੰਡਸਟਰੀ ਦੇ ਸੀਨੀਅਰ ਕਲਾਕਾਰ ਯੋਗਰਾਜ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉੱਘੇ ਗਾਇਕ ਹਰਦੀਪ ਗਿੱਲ ਅਤੇ ਪੰਜਾਬੀ ਮੂਲ ਦੀ ਹਾਲੀਵੁੱਡ ਕਲਾਕਾਰ ਰੇਖਾ ਪ੍ਰਭਾਕਰ ਆਦਿ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਪੁਲਿਸ ਨੇ ਨਸ਼ਾ ਤਸਕਰ ਦਾ ਕੀਤਾ ਐਨਕਾਊਂਟਰ, ਮੁਲਜ਼ਮ ਕੋਲੋਂ ਹਥਿਆਰ ਤੇ ਹੈਰੋਇਨ ਬਰਾਮਦ
ਵੀਡੀਓ ਲਈ ਕਲਿੱਕ ਕਰੋ -:
