ਗੁਰਸਿੱਖ ਨੌਜਵਾਨ ਜੋ ਕਿ ਮਰਚੈਂਟ ਨੇਵੀ ਵਿਚ ਅਫਸਰ ਦੇ ਤੌਰ ‘ਤੇ ਤਾਇਨਾਤ ਸੀ, ਪਿਛਲੇ 5 ਦਿਨਾਂ ਤੋਂ ਲਾਪਤਾ ਹੈ। ਲਾਪਤਾ ਗੁਰਸਿੱਖ ਨੌਜਵਾਨ ਦੀ ਪਛਾਣ ਹਰਜੋਤ ਸਿੰਘ ਵਜੋਂ ਹੋਈ ਹੈ ਜੋ ਕਿ ਪਿਛਲੀ 16 ਜੂਨ ਤੋਂ ਲਾਪਤਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਰਜੋਤ ਸਿੰਘ ਦੀ ਆਖਿਰੀ ਵਾਰ 16 ਜੂਨ ਨੂੰ ਹੀ ਗੱਲਬਾਤ ਹੋਈ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੈਪਟਨ ਕਦੇ ਕਹਿੰਦਾ ਹੈ ਕਿ ਉਨ੍ਹਾਂ ਦੇ ਪੁੱਤ ਨੇ ਛਾਲ ਮਾਰੀ ਹੈ ਤੇ ਕਦੇ ਕਹਿੰਦਾ ਹੈ ਕਿ ਉਸ ਦਾ ਪੈਰ ਫਿਸਲ ਗਿਆ ਸੀ।
ਇਹ ਵੀ ਪੜ੍ਹੋ : ਭਿਆ/ਨਕ ਗਰਮੀ ‘ਚ ਮਹਿੰਗਾਈ ਦੀ ਮਾਰ, ਦੁੱਗਣੇ ਹੋਏ ਫਲ ਤੇ ਸਬਜ਼ੀਆਂ ਦੇ ਰੇਟ, ਜਾਣੋ ਕਿੰਨੀ ਪਹੁੰਚ ਗਈ ਕੀਮਤ
ਹਰਜੋਤ ਸਿੰਘ ਦੇ ਪਿਤਾ ਟੈਕਸੀ ਡਰਾਈਵਰ ਹਨ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਪੁੱਤ ਨੂੰ ਪੜ੍ਹਾ ਕੇ ਅਫਸਰ ਬਣਾਇਆ ਸੀ। ਹਰਜੋਤ ਸਿੰਘ ਦੀ ਮਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤ ਲਈ ਅਰਦਾਸ ਕਰਨ ਤਾਂ ਜੋ ਵਾਪਸ ਘਰ ਪਰਤ ਆਏ। ਲਾਪਤਾ ਹਰਜੋਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਭੈਣਾਂ ਨੇ ਵੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਫਿਰ ਤੋਂ ਆਪਣੇ ਭਰਾ ਨੂੰ ਦੇਖ ਸਕਣ। ਮਾਪਿਆਂ ਦਾ ਕਮਾਊ ਪੁੱਤ ਨੇਵੀ ਵਿਚ ਸੈਕੰਡ ਅਫਸਰ ਵਜੋਂ ਤਾਇਨਾਤ ਸੀ। ਸਰਕਾਰਾਂ ਅੱਗੇ ਪਰਿਵਾਰ ਗੁਹਾਰ ਲਗਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਭਾਲ ਕੀਤੀ ਜਾਵੇ।