ਗੁਰਵਿੰਦਰ ਸਿੰਘ ਕਤਲ ਕਾਂਡ ਮਾਮਲੇ ਵਿੱਚ ਕਾਤਿਲ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਮੁਲਜ਼ਮ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਸਾਲਾਨਾ ਪ੍ਰੀਖਿਆ ਦੇਣ ਦੇ ਲਈ ਵੀਰ ਇੰਦਰ ਕੌਰ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਹੈ।
ਅਦਾਲਤ ਨੇ ਕੁਝ ਸ਼ਰਤਾਂ ਤਹਿਤ ਵੀਰ ਇੰਦਰ ਕੌਰ ਨੂੰ ਸਾਲਾਨਾ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਵੱਲੋਂ ਸ਼ਰਤਾਂ ਮੁਤਾਬਕ ਵੀਰ ਇੰਦਰ ਕੌਰ ਨੂੰ 2 ਲੱਖ ਰੁਪਏ ਦਾ ਪਰਸਨਲ ਬਾਂਡ ਭਰਨ ਦੇ ਵੀ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਅਤੇ ਵਿਦਿਆਰਥਣ ਨੂੰ ਸਾਰੇ ਯਾਤਰਾ ਖਰਚੇ ਜੇਲ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਬਠਿੰਡਾ ਦੇ ਥਾਣਾ ਸੰਗਤ ਦਾ SHO ਸਸਪੈਂਡ, ਨਸ਼ਿਆਂ ਦੇ ਮਾਮਲੇ ‘ਚ ਅਣਗਹਿਲੀ ਵਰਤਣ ‘ਤੇ ਕੀਤੀ ਗਈ ਕਾਰਵਾਈ
ਵੀਰ ਇੰਦਰ ਕੌਰ ਮੋਗਾ ਦੇ ਇੱਕ ਨਿੱਜੀ ਕਾਲਜ਼ ਵਿੱਚ ਓਪਰੇਸ਼ਨ ਥਿਏਟਰ ਟੈਕਨੋਲੋਜੀ ਦੀ ਪੜਾਈ ਕਰ ਰਹੀ ਹੈ। ਵੀਰ ਇੰਦਰ ਕੌਰ ਦੀਆਂ ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ 29 ਦਸੰਬਰ ਤੋਂ 7 ਜਨਵਰੀ, 2026 ਤੱਕ ਹੋਣੀਆਂ ਹਨ। ਜਿਸ ਕਾਰਨ ਵੀਰ ਇੰਦਰ ਕੌਰ ਨੇ ਆਪਣੇ ਵਕੀਲ ਰਾਹੀਂ ਜੇਐਮਆਈਸੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਸਾਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਮੰਗੀ ਸੀ। ਇਸ ‘ਤੇ ਸੁਣਵਾਈ ਤੋਂ ਬਾਅਦ, ਅਦਾਲਤ ਨੇ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
ਵੀਡੀਓ ਲਈ ਕਲਿੱਕ ਕਰੋ -:
























