ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਰੋਬਾਰੀ ਦੀ ਲਾਸ਼ ਘਰ ਵਿੱਚੋਂ ਖੂਨ ਨਾਲ ਲੱਥ-ਪੱਥ ਮਿਲੀ। ਮ੍ਰਿਤਕ ਦੀ ਪਛਾਣ ਕਰੀਬ 65 ਸਾਲਾਂ ਚਰਨਜੀਤ ਸਿੰਘ (ਉਰਫ ਚੰਨ ਡੀਪੂ ਵਾਲਾ) ਪੁੱਤਰ ਜਗੀਰ ਸਿੰਘ ਵਜੋਂ ਹੋਈ ਹੈ। ਉਹ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ। ਸੁਲਤਾਨਪੁਰ ਲੋਧੀ ਦੇ ਬੇਹਦ ਭੀੜ ਭਾੜ ਵਾਲੇ ਇਲਾਕੇ “ਚੌਂਕ ਚੇਲਿਆਂ” ਵਿੱਚ ਸਥਿਤ ਮੁਹੱਲਾ ਨਾਈਆਂ ਤੋਂ ਇਹ ਘਟਨਾ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਚੰਨ ਡੀਪੂ ਵਾਲਾ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਉਸ ਦੀ ਮੌਤ ਦਾ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਉਸ ਨੇ ਟਕਸਾਲੀਆਂ ਮੁਹੱਲਾ ਸਥਿਤ ਚੌਂਕ ਚੇਲਿਆਂ ਵਾਲਾ ਨੇੜੇ ਆਪਣੀ ਦੁਕਾਨ ਦੇਰ ਤਕ ਨਹੀਂ ਖੋਲ੍ਹੀ। ਉਸ ਦੇ ਦੋਸਤ ਨੇ ਜਦੋਂ ਉਸ ਦੇ ਘਰ ਜਾ ਕੇ ਵੇਖਿਆ ਤਾਂ ਜ਼ਮੀਨ ‘ਤੇ ਗੁਰਚਰਨ ਸਿੰਘ ਚੰਨ ਦੀ ਲਾਸ਼ ਪਈ ਸੀ। ਲਾਸ਼ ਵੇਖ ਕੇ ਇੰਝ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਦਾ ਕਤਲ ਕੀਤਾ ਹੋਵੇ ਅਤੇ ਉਸ ਦੇ ਕੋਈ ਸੱਟ ਵੀ ਮਾਰੀ ਲੱਗਦੀ ਸੀ ਕਿਉਂਕਿ ਨੇੜੇ ਹੀ ਫਰਸ਼ ‘ਤੇ ਖ਼ੂਨ ਦੇ ਛਿੱਟੇ ਵੀ ਪਏ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਚਰਨਜੀਤ ਸੰਧੂ ਦਾ ਹੋਇਆ ਦੇਹਾਂਤ
ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ‘ਤੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਵੀ ਪਹੁੰਚੇ ਅਤੇ ਕਾਤਲ ਦੇ ਜਲਦੀ ਗ੍ਰਿਫ਼ਤਾਰ ਹੋਣ ਕਰਨ ਦਾ ਭਰੋਸਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: