ਲੁਧਿਆਣਾ ਵਿੱਚ ਵਾਪਰੀ ਸਮੂਹਿਕ ਜਬਰ-ਜਨਾਹ ਦੀ ਘਟਨਾ ‘ਤੇ ਹਰਸਿਮਰਤ ਕੌਰ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਰਸਿਮਰਤ ਬਾਦਲ ਨੇ ਇਸ ਮਾਮਲੇ ਵਿੱਚ ਟਵੀਟ ਕਰਦਿਆਂ ਕਿਹਾ ਕਿ ਲੁਧਿਆਣਾ ਵਿੱਚ ਚੱਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਦੀ ਘਟਨਾ ਬੇਹੱਦ ਸ਼ਰਮਨਾਕ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ 5 ਸਾਲਾਂ ਦੇ ਰਾਜ ਵਿੱਚ ਔਰਤਾਂ ਵਿਰੁੱਧ ਅਪਰਾਧ ਅਸਮਾਨੀ ਚੜ੍ਹ ਗਏ ਹਨ ਅਤੇ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ। ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਮੰਤਰੀ ਦੋਵੇਂ ਹੀ ਜਨਤਾ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੇ ਹਨ।
ਦੱਸ ਦੇਈਏ ਕਿ ਲੁਧਿਆਣਾ ਵਿੱਚ ਜਲੰਧਰ ਦੀ ਇੱਕ 22 ਸਾਲਾਂ ਕੁੜੀ ਨਾਲ 6 ਦਰਿੰਦਿਆਂ ਨੇ ਚਲਦੀ ਕਾਰ ਵਿੱਚ ਜਬਰ-ਜਨਾਹ ਕਰ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਕੁੜੀ ਜਲੰਧਰ ਦੀ ਰਹਿਣ ਵਾਲੀ ਹੈ ।
ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਪੈ ਸਕਦਾ ਹੈ ਮੀਂਹ, 4 ਅਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ
ਦੱਸਿਆ ਜਾ ਰਿਹਾ ਹੈ ਕਿ ਦਰਿੰਦੇ ਕੁੜੀ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਹਿਸਾਰ ਰਵਾਨਾ ਹੋ ਗਏ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੜੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਿਸਾਰ ਉਤਾਰ ਕੇ ਫ਼ਰਾਰ ਹੋ ਗਏ। ਪੀੜਤ ਕੁੜੀ ਨੂੰ ਜਦੋਂ ਹੋਸ਼ ਆਇਆ ਤਾਂ ਉਸ ਨੇ ਹਿਸਾਰ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰਦਿਆਂ ਫਿਲਹਾਲ ਹਿਸਾਰ ਪੁਲਿਸ ਵੱਲੋਂ 2 ਕੁੜੀਆਂ ਸਮੇਤ 8 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਸ ਘਟਨਾ ਸਬੰਧੀ ਪੀੜਤ ਕੁੜੀ ਨੇ ਦੱਸਿਆ ਕਿ ਉਹ ਆਪਣੀ ਭੂਆ ਦੀ ਕੁੜੀ ਨਾਲ ਜਲੰਧਰ ਵਿੱਚ ਰਹਿੰਦੀ ਹੈ। ਜਿੱਥੇ ਉਸਨੇ ਉਸ ਦੀ ਮੁਲਾਕਾਤ ਮਮਤਾ ਨਾਮ ਦੀ ਇੱਕ ਕੁੜੀ ਨਾਲ ਕਰਵਾਈ। ਉਸਨੇ ਦੱਸਿਆ ਕਿ ਮਮਤਾ 2 ਦਿਨ ਪਹਿਲਾਂ ਹੀ ਉਸਨੂੰ ਲੁਧਿਆਣੇ ਲੈ ਕੇ ਆਈ ਸੀ । ਜਿੱਥੇ ਮਮਤਾ ਨੇ ਉਸਨੂੰ ਰਾਕੇਸ਼ ਨਾਮ ਦੇ ਇੱਕ ਮੁੰਡੇ ਨਾਲ ਮਿਲਵਾਇਆ। ਜਿਸਨੇ ਲੁਧਿਆਣੇ ਬੱਸ ਸਟੈਂਡ ਪਹੁੰਚਦੇ ਹੀ ਉਸਦੀ ਮਾਂਗ ਵਿੱਚ ਸਿੰਧੂਰ ਭਰ ਦਿੱਤਾ ਤੇ ਉਸ ਨੂੰ ਆਪਣੇ ਸਾਥੀ 6 ਨੌਜਵਾਨਾਂ ਨਾਲ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਹਿਸਾਰ ਵੱਲ ਰਵਾਨਾ ਹੋ ਗਏ । ਜਿੱਥੇ ਰਸਤੇ ਵਿੱਚ 6 ਦਰਿੰਦਿਆਂ ਨੇ ਵਾਰੀ-ਵਾਰੀ ਉਸ ਨਾਲ ਜਬਰ-ਜਨਾਹ ਕੀਤਾ ਤੇ ਉਸਨੂੰ ਹਿਸਾਰ ਉਤਾਰ ਕੇ ਫਰਾਰ ਹੋ ਗਏ ।
ਵੀਡੀਓ ਲਈ ਕਲਿੱਕ ਕਰੋ -: