Health department cracks : ਗੁਰਦਾਸਪੁਰ : ਦੀਵਾਲੀ ਦਾ ਤਿਓਹਾਰ ਨੇੜੇ ਆਉਣ ਵਾਲਾ ਹੈ। ਇਸ ਮੌਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਬਾਜ਼ਾਰਾਂ ਤੋਂ ਖਰੀਦਦੇ ਹਨ ਤੇ ਇਕ-ਦੂਜੇ ਨੂੰ ਤੋਹਫੇ ਦੇ ਰੂਪ ‘ਚ ਦਿੰਦੇ ਹਨ ਪਰ ਕਈ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਖਰਾਬ ਮਠਿਆਈਆਂ ਵੇਚੀਆਂ ਜਾ ਰਹੀਆਂ ਹਨ ਪਰ ਸਿਹਤ ਵਿਭਾਗ ਵੱਲੋਂ ਇਸ ਵਿਰੁੱਧ ਹੁਣ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਤਿਓਹਾਰਾਂ ‘ਤੇ ਨਕਲੀ ਦੁੱਧ ਅਤੇ ਖੋਏ ਤੋਂ ਮਠਿਆਈਆਂ ਤਿਆਰ ਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ।
ਅੱਜ ਗੁਰਦਾਸਪੁਰ ਵਿੱਚ ਸਿਹਤ ਵਿਭਾਗ ਦੀ ਟੀਮ ਵਲੋਂ ਇੱਕ ਆਟੋ ਨੂੰ ਚੈਕ ਕੀਤਾ ਗਿਆ ਜੋ ਦੂਸਰੇ ਜਿਲ੍ਹੇ ਵਿਚੋਂ ਮਠਿਆਈਆਂ ਲਿਆ ਕੇ ਗੁਰਦਾਸਪੁਰ ਵਿੱਚ ਵੇਚਦਾ ਸੀ ਜਿਸ ਨੂੰ ਚੈਕ ਕਰਨ ਤੇ ਉਸ ਕੋਲੋਂ 50 ਕਿਲੋ ਦੇ ਕਰੀਬ ਨਾ-ਖਾਣ ਯੋਗ ਮਠਿਆਈ ਬਰਾਮਦ ਹੋਈ ਜਿਸ ਨੂੰ ਸਿਹਤ ਵਿਭਾਗ ਵੱਲੋਂ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਬਾਕੀਆਂ ਮਠਿਆਈਆਂ ਦੇ ਸੈਂਪਲ ਲੈ ਕੇ ਲੈਬਾਰਟਰੀ ਭੇਜ ਦਿੱਤੇ ਗਏ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ . ਐੱਸ. ਪੰਨੂ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਤਿਓਹਾਰਾਂ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੋਂ ਮਠਿਆਈਆਂ ਦੇ ਸੈਂਪਲ ਲਏ ਜਾ ਰਹੇ ਹਨ ਇਸ ਤਹਿਤ ਅੱਜ ਗੁਰਦਾਸਪੁਰ ਦੇ ਤਿਬੜੀ ਬਾਈਪਾਸ ਤੇ ਇੱਕ ਆਟੋ ਚਾਲਕ ਨੂੰ ਚੈਕ ਕੀਤਾ ਹੈ ਜੋ ਦੂਸਰੇ ਜਿਲ੍ਹੇ ਵਿਚੋਂ ਮਠਿਆਈਆਂ ਲਿਆ ਕੇ ਗੁਰਦਾਸਪੁਰ ਵਿੱਚ ਵੇਚਦਾ ਸੀ।
ਜਿਸ ਨੂੰ ਚੈਕ ਕਰਨ ਤੇ ਉਸ ਕੋਲੋਂ 50 ਕਿਲੋ ਦੇ ਕਰੀਬ ਉਲੀ ਲੱਗੀ ਹੋਈ Health department cracksਮਿਠਿਆਈ ਮਿਲੀ ਹੈ ਜਿਸਨੂੰ ਮੌਕੇ ਤੇ ਹੀ ਨਸ਼ਟ ਕਰ ਦਿਤਾ ਗਿਆ ਹੈ ਅਤੇ ਬਾਕੀ ਮਠਿਆਈ ਦੇ ਸੈਂਪਲ ਲੈਕੇ ਲੈਬੋਰਟਰੀ ਭੇਜ ਦਿੱਤੇ ਹਨ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।