Health Minister Balbir Singh Sidhu : ਬੀਤੇ ਸਾਲ ਵਿੱਚ ਕੁੱਝ ਅਜਿਹਾ ਹੋਇਆ ਜਿਸ ਦੀ ਕਲਪਨਾ ਸ਼ਾਇਦ ਕਿਸੇ ਨੇ ਵੀ ਨਹੀਂ ਕੀਤੀ ਸੀ। ਕੋਰੋਨਾ ਵਾਇਰਸ ਦੇ ਕਾਰਨ ਪਿੱਛਲੇ ਸਾਲ ਸਮੁੱਚੇ ਵਿਸ਼ਵ ’ਚ ਆਮ ਲੋਕਾਂ ਦਾ ਜੀਵਨ ਠੱਪ ਹੋ ਗਿਆ ਸੀ। ਕਿਸੇ ਨੂੰ ਕੁੱਝ ਵੀ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ। ਇਸ ਮਹਾਮਾਰੀ ਨੇ ਭਾਰਤ ਵਿੱਚ ਵੀ ਕਾਫੀ ਕਹਿਰ ਮਚਾਇਆ ਸੀ। ਇਸ ਵਾਇਰਸ ਕਾਰਨ ਲੋਕ ਆਪਣੇ ਘਰਾਂ ‘ਚ ਕੈਦ ਹੋਣ ਲਈ ਮਜ਼ਬੂਰ ਹੋ ਗਏ ਸੀ। ਪਿੱਛਲੇ ਕੁੱਝ ਮਹੀਨਿਆਂ ਤੋਂ ਭਾਵੇ ਫਿਰ ਜਨਜੀਵਨ ਵਾਪਿਸ ਪਟੜੀ ‘ਤੇ ਆ ਰਿਹਾ ਹੈ। ਪਰ ਇਸ ਵਿਚਕਾਰ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਅਜੇ ਵੀ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਸਮੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦਾ ਸ਼ਿਕਾਰ ਬਣ ਰਹੇ ਹਨ। ਪੰਜਾਬ ਭਰ ‘ਚ ਕੋਰੋਨਾ ਵਾਇਰਸ ਨੇ ਫਿਰ ਤੋਂ ਰਫਤਾਰ ਫੜ ਲਈ ਹੈ। ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕੇ ਕੋਰੋਨਾ ਬਿਮਾਰੀ ਕਾਫ਼ੀ ਖਤਰਨਾਕ ਹੈ।
ਬੀਤੇ 10 ਦਿਨਾਂ ਤੋਂ ਲਗਾਤਾਰ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ ਅਤੇ ਉਹਨਾਂ ਨੇ ਆਪਣੇ ਆਪ ਨੂੰ ਤੇ ਲੋਕਾਂ ਨੂੰ ਬਚਾਉਣ ਲਈ ਅਪੀਲ ਕੀਤੀ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕੇ ਰਾਹਤ ਦੀ ਗੱਲ ਇਹ ਹੈ ਕੇ ਵੈਕਸੀਨ ਆ ਗਈ ਹੈ, ਅਤੇ ਲਗਾਤਾਰ ਲਗਾਈ ਵੀ ਜਾ ਰਹੀ ਹੈ। ਕਾਰੋਬਾਰ ਬੰਦ ਨਹੀਂ ਕਰ ਸਕਦੇ ਨਾ ਹੀ ਲੋਕਾਂ ਨੂੰ ਘਰਾਂ ‘ਚ ਬੰਦ ਕਰ ਸਕਦੇ ਹਾਂ, ਸਿਰਫ ਅਪੀਲ ਕਰ ਸਕਦੇ ਹਾਂ ਕੇ ਸਾਵਧਾਨੀ ਵਰਤੋਂ। ਉਨ੍ਹਾਂ ਕਿਹਾ ਕੇ ਸ਼ਹਿਰੀ ਖੇਤਰਾਂ ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵਾਪਿਸ ਘਰ ਭੇਜਿਆ ਜਾਵੇ। ਥਾਪਰ ਕਾਲਜ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਪਾਣੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਫਸਰਾਂ ਨੇ ਕੱਲ ਵੀਸੀ ਦੇ ਜ਼ਰੀਏ ਕੇਂਦਰ ਨਾਲ ਇੱਕ ਮੀਟਿੰਗ ਕੀਤੀ ਹੈ, ਹੁਣ ਤੱਕ ਕੇਂਦਰ ਨੇ ਕੋਈ ਨਵਾਂ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤਾ ਹੈ, ਸ਼ਾਮ ਤੱਕ ਅਧਿਕਾਰੀ ਉਸ ਮੀਟਿੰਗ ਦੀ ਰਿਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕਰਨਗੇ।
ਇਹ ਵੀ ਦੇਖੋ : ਨਹੀਂ ਹੱਟਦਾ BJP ਵਾਲਾ ਹਰਜੀਤ ਗਰੇਵਾਲ, ਕਿਸਾਨਾਂ ਖਿਲਾਫ ਫਿਰ ਉਗਲਿਆ ਜ਼ਹਿਰ, ਕਹਿੰਦਾ …